*ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ : ਇੰਸਪੈਕਟਰ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ*

देश पंजाब
Spread the love

ਦੀਪਕ ਠਾਕੁਰ

ਤਲਵਾਡ਼ਾ,11 ਅਕਤੂਬਰ -ਵਿਜੀਲੈਂਸ ਬਿਓਰੋ ਦੀ ਟੀਮ ਨੇ ਥਾਣਾ ਤਲਵਾਡ਼ਾ ਵਿਖੇ ਤਾਇਨਾਤ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਇਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦਸਿਆ ਇਹ ਕਾਰਵਾਈ ਜਗਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮ ਨੰਗਲ ਥਾਣਾ ਤਲਵਾਡ਼ਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨਾਲ ਉਸਦੇ ਭਰਾ ਦਿਲਬਾਗ ਸਿੰਘ, ਭਤੀਜੇ ਅਜੈਪਾਲ ਅਤੇ ਭਰਜਾਈ ਸੰਤੋਸ਼ ਕੁਮਾਰੀ ਨੇ ਲਡ਼ਾਈ ਝਗਡ਼ਾ ਕੀਤਾ ਸੀ। ਪੁਲੀਸ ਨੇ ਸ਼ਿਕਾਇਤਕਰਤਾ ਜਗਪਾਲ ਸਿੰਘ ਅਤੇ ਦੋਸ਼ੀ ਦਿਲਬਾਗ ਸਿੰਘ ਦੇ ਬਿਆਨਾਂ ’ਤੇ ਕਰਾਸ ਮਾਮਲਾ ਦਰਜ ਕੀਤਾ ਸੀ। ਦੋਵੇਂ ਧਿਰਾਂ ਹੁਣ ਜਮਾਨਤ ’ਤੇ ਰਿਹਾਅ ਹਨ। ਇਸ ਕੇਸ ਦੀ ਜਾਂਚ ਇੰਸਪੈਕਟਰ ਕੇਵਲ ਕ੍ਰਿਸ਼ਨ ਵੱਲੋਂ ਕੀਤੀ ਜਾ ਰਹੀ ਸੀ, ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਵੱਲੋਂ ਸ਼ਿਕਾਇਤਕਰਤਾ ਜਗਪਾਲ ਸਿੰਘ ਦੇ ਖਿਲਾਫ਼ ਵਾਧਾ ਜੁਰਮ ਨਾ ਕਰਨ ਦੀ ਇਵਜ ਵਿਚ 40 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸਦੀ ਸ਼ਿਕਾਇਤ ਜਗਪਾਲ ਸਿੰਘ ਨੇ ਵਿਜੀਲੈਂਸ ਬਿਓਰੋ ਪਾਸ ਕੀਤੀ ਸੀ। ਜਿਸ ਤਹਿਤ ਕਾਰਵਾਈ ਕਰਦਿਆਂ ਉਪ ਕਪਤਾਨ ਮੁਨੀਸ਼ ਕੁਮਾਰ ਪੁਲੀਸ ਵਿਜੀਲੈਂਸ ਬਿਓਰੋ ਯੂਨਿਟ, ਹੁਸ਼ਿਆਰਪੁਰ ਨੇ ਆਪਣੀ ਟੀਮ ਨਾਲ ਟਰੈਪ ਲਗਾਇਆ ਅਤੇ ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜ਼ੂਦਗੀ ਵਿਚ ਸ਼ਿਕਾਇਤਕਰਤਾ ਜਗਪਾਲ ਸਿੰਘ ਪਾਸੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

Leave a Reply

Your email address will not be published. Required fields are marked *