ਪੈਰਿਸ 28 ਅਕਤੂਬਰ (ਦੀ ਮਿਰਰ ਪੰਜਾਬ ) ਪੈਰਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ , ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ , ਮਸਤਾਨ ਸਿੰਘ ਨੌਰਾ ਪ੍ਰਧਾਨ ਨੌਰਵੇ ਯੂਨਿਟ , ਜਸਵੰਤ ਸਿੰਘ ਭਦਾਸ ਪ੍ਰਧਾਨ ਫਰਾਂਸ ਯੂਨਿਟ , ਕੁਲਦੀਪ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਫਰਾਂਸ ਯੂਨਿਟ , ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ ਯੂਨਿਟ , ਲਖਵਿੰਦਰ ਸਿੰਘ ਡੋਗਰਾਂਵਾਲ ਸਕੱਤਰ ਜਨਰਲ ਇਟਲੀ ਯੂਨਿਟ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਅਵਤਾਰ ਸਿੰਘ ਖਾਲਸਾ ਸਰਪ੍ਰਸਤ ਇਟਲੀ ਯੂਨਿਟ ਅਤੇ ਇਕਬਾਲ ਸਿੰਘ ਭੱਟੀ ਆਦਿ ਨੇ ਕਿਹਾ ਕੀ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਪਹਿਲੀ ਨਵੰਬਰ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕਰਵਾਈ ਜਾ ਰਹੀ ਡਿਬੇਟ ਦਾ ਮਾਮਲਾ ਗਰਮਾਇਆ ਹੋਇਆ ਹੈ | ਭਗਵੰਤ ਮਾਨ ਦੇ ਕਹਿਣ ਅਨੁਸਾਰ ਕਿ ਮੈ ਹਰੇਕ ਪਾਰਟੀ ਦੇ ਮੁਖੀ ਨੂੰ ਡਿਬੇਟ ਵਾਸਤੇ ਸੱਦਾ ਪੱਤਰ ਭੇਜਿਆ ਹੈ ਐਪਰ ਉਹ ਆਣਾ ਨਹੀਂ ਚਾਹੁੰਦੇ | ਭਗਵੰਤ ਮਾਨ ਜੀ ਗੱਲ ਇਹ ਹੈ ਕਿ ਹਰੇਕ ਪਾਰਟੀ ਦਾ ਲੀਡਰ ਤੁਹਾਡੇ ਨਾਲ ਬਹਿਸ ਵਿੱਚ ਹਿੱਸਾ ਲੈਣ ਵਾਸਤੇ ਆਉਂਣਾ ਚਾਹੁੰਦਾ ਹੈ, ਐਪਰ ਦਿੱਕਤ ਇਹ ਹੈ ਕਿ ਤੁਸੀਂ ਟਾਇਮ ਅਤੇ ਤਰੀਕ ਆਪਣੀ ਮਰਜੀ ਨਾਲ ਫਿਕਸ ਕੀਤੀ ਹੋਈ ਹੈ, ਜਦਕਿ ਇਸ ਦਿਨ ਦੂਸਰੀਆਂ ਪਾਰਟੀਆਂ ਨੇ ਆਪੋ ਆਪਣੇ ਪ੍ਰੋਗਰਾਮ ਉਲੀਕੇ ਹੋਏ ਹਨ ਜੋ ਕਿ ਇੱਕਦਮ ਕੈਂਸਲ ਕਰਨੇ ਔਖੇ ਹਨ, ਵਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਖੁੱਦ ਚਾਹੁੰਦੇ ਸਨ ਕਿ ਤੁਹਾਡੇ ਵਾਅਦਿਆਂ ਦੇ ਪੋਲ ਖੋਲ੍ਹੇ ਜਾਣ | ਇਸ ਲਈ ਜ਼ੇਕਰ ਵਾਕਿਆ ਹੀ ਤੁਸੀਂ ਪੰਜਾਬ ਦੇ ਭਲੇ ਵਾਸਤੇ ਬਹਿਸ ਕਰਨਾ ਚਾਹੁੰਦੇ ਹੋ ਤਾਂ ਸਾਰੀਆਂ ਪਾਰਟੀਆਂ ਦੀ ਸਲਾਹ ਨਾਲ ਡਿਬੇਟ ਦੀ ਤਰੀਕ ਰਖੋ, ਇਹ ਨਹੀਂ ਕਿ ਆਪੇ ਤਰੀਕ ਰੱਖ਼ੋ, ਆਪੇ ਹੀ ਸਮਾਂ ਤਹਿ ਕਰੋ ਤੇ ਬਾਅਦ ਵਿੱਚ ਰੌਲਾ ਪਾ ਦਿਉ ਵਈ ਉਹ ਝੂਠੇ ਹਨ, ਮੇਰਾ ਸਾਹਮਣਾ ਨਹੀਂ ਕਰ ਸਕਦੈ, ਇਹੋ ਜਿਹੇ ਡਰਾਮੇ ਜਿਤਨੇ ਮਰਜੀ ਕਰ ਲਵੋ, ਵੋਟਰ ਹੁਣ ਤੁਹਾਡੀ ਹਰੇਕ ਚਾਲ ਨੂੰ ਚੰਗੀ ਤਰਾਂ ਸਮਝਣ ਲੱਗ ਪਏ ਹਨ, ਪਹਿਲਾਂ ਹਰੇਕ ਔਰਤ ਨੂੰ ਹਜਾਰ ਹਜਾਰ ਜਦੋਂ ਦੀ ਤੁਹਾਡੀ ਸਰਕਾਰ ਬਣੀ ਹੈ ਉਦੋਂ ਤੋਂ ਦੇਣਾ ਸ਼ੁਰੂ ਕਰੋ, ਫਿਰ ਪਤਾ ਲੱਗੂ ਕਿ ਕਿਹੜਾ ਝੂਠਾ ਹੈ ਤੇ ਕਿਹੜਾ ਸੱਚਾ, ਨਾਲ਼ੇ ਪਾਣੀ ਦੇ ਮਸਲੇ ਤੇ ਤੁਹਾਡੀ ਪਾਰਟੀ ਦਾ ਰਾਜ ਸਭਾ ਮੈਂਬਰ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕਰ ਰਿਹਾਂ ਹੈ, ਉਸਦਾ ਵੀ ਜੁਆਬ ਦਿਉ |





