*ਰਾਜਪੁਰਾ ਵਿਖੇ ਮਰਹੂਮ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਨਮ ਦਿਨ ਮੌਕੇ, ਸ਼੍ਰੀ ਸੁਖਮਨੀ ਸਾਹਿਬ ਦੇ ਸਪੂੰਰਨ ਭੋਗ ਅਤੇ ਖੂੰਨ-ਦਾਨ ਕੈਂਪ ਲਾ ਕੇ ਸਦਭਾਵਨਾ ਦਿਵਸ ਮਨਾਇਆ—-ਨੌਰਾ, ਭੱਟੀ ਅਤੇ ਜਥੇਦਾਰ ਭੁੰਗਰਨੀ*

Uncategorized
Spread the love

*ਕੁੱਝ ਸਿਆਸੀ ਮੀਟਿੰਗਾਂ ਤਹਿ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਮੌਕੇ ਤੇ ਨਹੀਂ ਪਹੁੰਚੇ, ਐਪਰ ਵੀਡੀਉ ਕਾਨਫਰੰਸ ਜਰੀਏ ਉਨ੍ਹਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਖੂਨ ਦਾਨ ਕਰਨ ਵਾਲਿਆਂ ਦੀ ਹੋਂਸਲਾ ਹਫਜਾਈ ਵੀ ਕੀਤੀ —– ਮੀਡੀਆ ਰਿਪੋਰਟ*

ਪੈਰਿਸ 8 ਦਸੰਬਰ (ਭੱਟੀ ਫਰਾਂਸ ) ਪੰਜਾਬ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਮਿਲੀ ਮੀਡੀਆ ਰਿਪੋਰਟ ਮੁਤਾਬਿਕ, ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਨਮ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸਪੂੰਰਨ ਭੋਗ ਪੈਣ ਉਪਰੰਤ ਖੂਨ ਡਾਨ ਕੈਂਪ ਲਗਾ ਕੇ ਸਦਭਾਵਨਾ ਦਿਵਸ ਮਨਾਇਆ ਗਿਆ, ਇਸ ਮੌਕੇ ਸ਼੍ਰੋਮਣੀ ਅਕਾਲੀ ਦੀ ਉੱਚ ਕੋਟੀ ਦੀ ਲੀਡਰਸ਼ਿਪ ਸਾਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਅਤੇ ਮੁੱਖ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਖੁੱਦ ਆਪਣਾਂ ਖੂਨ ਦਾਨ ਕਰਕੇ ਹੋਰਨਾਂ ਨੂੰ ਖੂਨ ਦਾਨ ਕਰਨ ਵਾਸਤੇ ਪ੍ਰੇਰਿਆ | ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਸਰਦਾਰ ਚਰਨਜੀਤ ਸਿੰਘ ਬਰਾੜ ਇਸ ਹਲਕੇ ਦੇ ਮੁੱਖ ਸੇਵਾਦਾਰ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਅਤੇ ਮੁੱਖ ਬੁਲਾਰੇ ਵੀ ਹਨ | ਅੱਜ ਦੇ ਖੂਨ ਦਾਨ ਦੇ ਮੁੱਖ ਪ੍ਰਬੰਧਕ ਵੀ ਚਰਨਜੀਤ ਸਿੰਘ ਬਰਾੜ ਹੀ ਸਨ, ਜਿਨ੍ਹਾਂ ਦੀ ਉਸਾਰੂ ਸੋਚ ਸਦਕਾ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਨਮ ਦਿਨ ਵਿਲੱਖਣਤਾ ਸਾਹਿਤ ਮਨਾਇਆ ਗਿਆ | ਇਸ ਬਾਰੇ ਇਟਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਨੌਰਵੇ ਯੂਨਿਟ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ ਅਤੇ ਯੂਰਪ ਅਕਾਲੀ ਦਲ ਦੇ ਸੀਨੀਅਰ ਅਕਾਲੀ ਨੇਤਾ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਾਡੇ ਵਾਸਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਰਦਾਰ ਚਰਨਜੀਤ ਸਿੰਘ ਨੇ ਮਰਹੂਮ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਨਮ ਦਿਨ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਨ ਉਪਰੰਤ, ਲੋਕਾਈ ਦੇ ਭਲੇ ਵਾਸਤੇ ਖੂਨ ਦਾਨ ਕਰਕੇ ਮਨਾਇਆ, ਜੋ ਕਿ ਆਪਣੇ ਆਪ ਵਿੱਚ ਕਿਸੇ ਸਿਆਸੀ ਪਾਰਟੀ ਵਾਸਤੇ ਬਹੁਤ ਵੱਡੀ ਉਦਾਹਰਣ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕੁੱਝ ਸਿਆਸੀ ਮੀਟਿੰਗਾਂ ਫਿਕਸ ਹੋਣ ਕਾਰਨ ਮੌਕੇ ਤੇ ਨਹੀਂ ਸਨ ਪਹੁੰਚ ਸਕੇ, ਐਪਰ ਉਨ੍ਹਾਂ ਨੇ ਵੀਡੀਉ ਕਾਨਫਰੰਸ ਜਰੀਏ ਗੱਲਬਾਤ ਕਰਕੇ ਆਪਣੀ ਹਾਜ਼ਰੀ ਲਗਵਾ ਲਈ ਸੀ |

Leave a Reply

Your email address will not be published. Required fields are marked *