*ਹਲਕਾ ਮੌੜ ਵਿਖ਼ੇ ਸਿਕੰਦਰ ਸਿੰਘ ਮਲੂਕਾ, ਸਰਬਜੀਤ ਸਿੰਘ ਨਿਝਰ ਅਤੇ ਯੂਥ ਅਹੁਦੇਦਾਰਾਂ ਦੇ ਸਹਿਯੋਗ ਨਾਲ ਹੋਈ ਸਫਲਤਾ ਪੂਰਵਕ ਰੈਲੀ—–ਭੱਟੀ ਫਰਾਂਸ*

Uncategorized
Spread the love

ਪੈਰਿਸ 20 ਦਸੰਬਰ ( ਦੀ ਮਿਰਰ ਪੰਜਾਬ ) ਪੰਜਾਬ ਦੇ ਵਿਧਾਨ ਸਭਾ ਹਲਕਾ ਮੌੜ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਾਬਕਾ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਇੱਕ ਬਹੁਤ ਹੀ ਵੱਡੀ ਰੈਲੀ ਹੋਈ ਦੱਸੀ ਜਾ ਰਹੀ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਨਿਝਰ ਵੀ ਆਪਣੇ ਸਮੂੰਹ ਅਹੁਦੇਦਾਰਾਂ ਦੇ ਨਾਲ ਪਹੁੰਚੇ ਹੋਏ ਸਨ | ਇਸ ਰੈਲੀ ਵਿੱਚ ਸਿੱਖੀ ਦੀ ਪਹਿਚਾਣ ਦਸਤਾਰ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਦਸਤਾਰਾਂ ਸਜ਼ਾ ਕੇ ਪੰਜਾਬ ਦੇ ਨੌਜੁਆਨਾ ਨੂੰ ਸਿੱਖੀ ਨਾਲ ਜੋੜਨ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ, ਜਿਸਦਾ ਨਾਹਰਾ ਸੀ ਕਿ ਮੇਰੀ ਦਸਤਾਰ ਮੇਰੀ ਪਹਿਚਾਣ | 

                         ਇਸ ਮੌਕੇ ਤੇ ਜਿਥੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਰੈਲੀ ‘ਚ ਹਾਜ਼ਰੀਨ ਨੂੰ ਸੰਬੋਧਨ ਕੀਤਾ ਉੱਥੇ ਹੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਯੂਥ ਨੌਜਵਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੀ ਪੰਜਾਬ ਭਰ ‘ਚੋੰ ਯੂਥ ਤਬਕੇ ਦੀ ਸੀਨੀਅਰ ਲੀਡਰਸਿਪ ਵੀ ਵਿਸ਼ੇਸ ਤੋਰ ਤੇ ਹਾਜ਼ਰ ਸੀ

Leave a Reply

Your email address will not be published. Required fields are marked *