ਪੈਰਿਸ 24 ਜਨਵਰੀ (ਪੱਤਰ ਪ੍ਰੇਰਕ ) ਭਗਵੰਤ ਮਾਨ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਪੰਜਾਬ ਬਚਾਉ ਯਾਤਰਾ ) ਪਹਿਲੀ ਫਰਵਰੀ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਹੇਠ, ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ ਪੰਜਾਬ ਦੇ ਇੱਕ ਸੌਅ ਸਤਾਰਾਂ ਵਿਧਾਨ ਸਭਾ ਹਲਕਿਆਂ ਨੂੰ ਯੋਜਨਾਬੱਧ ਤਰੀਕੇ ਅਤੇ ਪੜਾਆਵਾਰ ਅਨੁਸਾਰ ਕਵਰ ਕਰੇਗੀ | ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਇਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ, ਜਿਸ ਦੀ ਅਜੋਕੇ ਸਮੇਂ ਜਰੂਰਤ ਵੀ ਸੀ | ਇਨ੍ਹਾਂ ਲਫ਼ਜ਼ਾਂ ਦਾਂ ਪ੍ਰਗਟਾਵਾ ਕਰਦੇ ਹੋਏ ਯੂਰਪੀਅਨ ਅਕਾਲੀ ਦਲ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਮੇਰੇ ਵਿਚਾਰ ਅਨੁਸਾਰ ਇਹੋ ਜਿਹੇ ਸ਼ੁੱਭ ਕਾਰਜ ਵਿੱਚ, ਚਾਰਾਂ ਧਰਮਾਂ ਨੂੰ ਸ਼ਾਮਿਲ ਕਰਨਾ ਅਤਿ ਜਰੂਰੀ ਹੋਵੇਗਾ, ਕਿਉਂਕਿ ਇਸ ਤਰਾਂ ਕਰਨ ਨਾਲ ਪੰਜਾਬ ਵਿੱਚ ਵੱਸਦੇ ਹਰੇਕ ਵਰਗ ਦੇ ਲੋਕ ਇਸ ਯਾਤਰਾ ਨੂੰ ਸਫਲ ਬਣਾਉਣ ਅਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਜਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣਗੇ, ਜੋ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਵਾਸਤੇ ਸ਼ੁੱਭ ਸ਼ਗਨ ਹੋਵੇਗਾ |





