*ਆਪ ਦੇ ਹਰਪਾਲ ਚੀਮਾ ਅਤੇ ਕਾਗਰਸੀ ਸੁਖਜਿੰਦਰ ਰੰਧਾਵਾ ਦਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵਿਵਾਦਿਤ ਬਿਆਨ ਅਰਥਹੀਨ, ਜਿਸ ‘ਚ ਕੋਈ ਸਚਾਈ ਨਹੀਂ—-ਭੱਟੀ ਫਰਾਂਸ*

Uncategorized
Spread the love

ਪੈਰਿਸ (ਦਾ ਮਿਰਰ ਪੰਜਾਬ ) ਸਿੱਖ ਕੌਮ ਦੇ ਹੱਕ ਵਿੱਚ ਨਿਤਰੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਆਪ ਪਾਰਟੀ ਦੇ ਕੈਬਨਿਟ ਮਨਿਸਟਰ ਹਰਪਾਲ ਚੀਮਾ ,ਜਿਸ ਨੇ ਕਿਹਾ ਹੈ ਕਿ ਭਾਈ ਸਾਹਿਬ ਦੇ ਕਿਰਦਾਰ ਬਾਰੇ ਛਾਣਬੀਣ ਕੀਤੀ ਜਾਵੇਗੀ ਦੇ ਨਾਲ ਨਾਲ ਪੰਜਾਬ ਦੇ ਸਾਬਕਾ ਉਪ ਮੁੱਕ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਕਿਹਾ ਕਿ ਇਸ ਭਾਈ ਸਾਹਿਬ ਕੋਲੋਂ ਕੈਪਟਨ ਅਮਰਿੰਦਰ ਸਿੰਘ , ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਆਦਿ ਦੀ ਜਾਨ ਨੂੰ ਖਤਰਾ ਹੈ, ਨਿਰਾ ਅਰਥਹੀਨ ਅਤੇ ਸਚਾਈ ਤੋਂ ਕੋਹਾ ਦੂਰ ਦਿੱਤਾ ਗਿਅ ਬਿਆਨ ਹੈ,ਕਿਉਕਿ ਪੱਜਾਬ ਦੀ ਅਕਾਲੀ ਲੀਡਰਸ਼ਿੱਪ ਇਹੋ ਜਿਹੇ ਨਿਧੜਕ ਸਿੰਘਾਂ ਕੋਲੋ ਨਾ ਡਰਦੀ ਹੈ ਅਤੇ ਨਾ ਹੀ ਡਰਾਉਦੀ ਹੈ, ਬਲਕਿ ਦੇਸ਼ ਪ੍ਰੇਮੀਆ ਅਤੇ ਕੌਮੀ ਹਿੱਤਾ ਤੇ ਪਹਿਰਾ ਦੇਣ ਵਾਲਿਆ ਦੀ ਕਦਰ ਕਰਦੀ ਹੈ। ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਦੇਸ਼ ਅਤੇ ਪੰਥਥ ਹਿੱਤਾਂ ਦੀ ਰਖਵਾਲੀ ਕਰਦੀ ਆਈ ਹੈ ਅਤੇ ਕਰਦੀ ਵੀ ਰਹੇਗੀ । ਪਹਿਲਾਂ ਵੀ ਅਕਾਲੀਆਂ ਬਾਰੇ ਜਿਤਨੇ ਭਰਮ ਭੁਲੇਖੇ ਪਾਏ ਜਾਂਦੇ ਰਹੇ ਹਨ ,ਕਾਗਰਸੀਆ ਅਤੇ ਆਪ ਵੱਲੋਂ ਹੀ ਸਿਆਸੀ ਕਿੜ ਕੱਢਣ ਵਾਸਤੇ ਪਾਏ ਜਾਂਦੇ ਰਹੇ ਹਨ, ਵਰਨਾ ਅਕਾਲੀ ਦਲ ਪੰਥਕ ਹਿੱਤਾਂ ਦਾ ਪਹਿਰੇਦਾਰ ਰਿਹਾ ਹੈ ਅਤੇ ਰਹੇਗਾ ਵੀ,ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਉਧਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਰਵਨੀਤ ਸਿੰਘ ਬਿੱਟੂ ਅਪਣੇ ਦਾਦੇ ਬੇਅੰਤ ਸਿੰਘ ਦੀ ਮੌਤ ਕਾਰਨ ਅਤੇ ਕੱਟੜ ਕਾਗਰਸੀ ਹੋਣ ਦੇ ਨਾਤੇ ਲੱਤ ਅੜਾਉਦਾ ਰਹਿੱਦਾ ਹੈ । ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾ ਦੀ ਨਿੱਜੀ ਬੇਨਤੀ ਹੈ ਕਿ ਰੰਧਾਵਾ ਜੀ ਕੌਮ ਦੇ ਇਸ ਨਿਧੜਕ ਅਤੇ ਬਾਣੀ ਦੇ ਧਾਰਨੀ ਸਿੰਘ ਤੋ ਕਾਗਰਸੀਆ ਜਾ ਪੰਜਾਬ ਸਰਕਾਰ ਨੁੰ ਤਾ ਖਤਰਾ ਹੋ ਸਕਦਾ ਹੈ ਅਕਾਲੀਆਂ ਨੂੰ ਨਹੀ ਕਿਉਕਿ ਇਹ ਪਾਰਟੀ ਦੇਸ਼ ਦੇ ਹਿੱਤਾਂ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲੀ ਪਾਰਟੀ ਹੈ, ਵਕਤੀ ਤੌਰ ਤੇ ਤੁਹਾਡੇ ਵੱਲੋ ਫੈਲਾਈਆ ਗਈਆਂ ਗਲਤ ਅਫਵਾਹਾ ਕਾਰਨ ਤੁਸੀ ਸਿਆਸੀ ਤੌਰ ਤੇ ਥੋੜੇ ਹਾਵੀ ਹੋ ਗਏ ਹੋ ਵਰਨਾ ਅਕਾਲੀ ਦਲ ਮਜਬੂਤ ਸੀ ਹੈ ਵੀ ਅਤੇ ਰਹੇਗਾ ਵੀ, ਆਉਣ ਵਾਲਾ ਵਕਤ ਤੁਹਾਨੂੰ ਤੁਹਾਡੀ ਔਕਾਤ ਦਿਖਾ ਦੇਵੇਗਾ ।

Leave a Reply

Your email address will not be published. Required fields are marked *