ਜਲੰਧਰ ਕੈਂਟ 🙁 ਜਸਪਾਲ ਕੈਂਥ)-ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 106ਵਾਂ ਜਨਮ ਦਿਹਾੜਾ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ, ਜੈਤੇਵਾਲੀ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਸਵੇਰੇ 10 ਵਜੇ ਸਮੂਹ ਸੰਗਤਾਂ ਪਿੰਡ ਦੇ ਗੇਟ ‘ਤੋਂ ਭੱਤਾ ( ਪਰੌਂਠੇ ) ਲੈ ਕੇ ਦਰਬਾਰ ਵਿਖੇ ਇਕੱਤਰ ਹੋਣਗੀਆਂ । ਉਨ੍ਹਾਂ ਦੱਸਿਆ ਕਿ ਆਪ ਸਰਕਾਰ ਜੀ ਦੇ ਜਨਮ ਦਿਵਸ ਦੇ ਸੰਬੰਧ ‘ਚ ਕੇਕ ਕੱਟਣ ਦੀ ਰਸਮ 1:30 ਵਜੇ ਅਦਾ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੁਰੂ ਮਹਾਰਾਜ ਜੀ ਦੇ ਚਰਨਾਂ ‘ਚ ਸਮੂਹ ਸੰਗਤਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ ।
ਗੱਲਬਾਤ ਕਰਦਿਆ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਜਨਮਦਿਨ ਦੀ ਖੁਸ਼ੀ ‘ਚ ” ਖੂਨਦਾਨ-ਮਹਾਂਦਾਨ ” ਦੇ ਸਮਾਜ ਲਈ ਮਹੱਤਵ ਨੂੰ ਸਮਝਦਿਆਂ ਹੋਇਆਂ ਦਰਬਾਰ ਪ੍ਰਬੰਧਨ ਵਲੋਂ ਪੈਰਾਮੈਡੀਕਲ ਸਟਾਫ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੇ ਜਨਰਲ ਸਕੱਤਰ ਸਾਈਮਨ ਵਿਲਸਨ, ਡਾ. ਕੇ.ਐਸ.ਜੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਤੀਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ।
ਇਸ ਮੌਕੇ ਤੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ , ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਰਾਮ ਸਰੂਪ ਪਵਾਰ, ਜਤਿੰਦਰਪਾਲ ਪਵਾਰਅਤੇ ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਹੋਰ ਸੇਵਾਦਾਰ ਮੌਜੂਦ ਸਨ ।