
ਜਲੰਧਰ (ਜਸਪਾਲ ਕੈਂਥ): ਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ (ਰਜਿ.) ਰਾਮਾ ਮੰਡੀ, ਕਾਕੀ ਪਿੰਡ, ਜਲੰਧਰ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ‘ਵਿਦਿਆ ਸਮਾਗਮ’ ਅਤੇ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਪੂਰੀ ਤਰ੍ਹਾਂ ਬਾਬਾ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਵਿਦਿਅਕ ਮਿਸ਼ਨ ਨੂੰ ਸਮਰਪਿਤ ਰਿਹਾ।
ਸੋਸਾਇਟੀ ਦੇ ਪ੍ਰੈਸ ਸਕੱਤਰ ਸ੍ਰੀ ਮੇਹਰ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਜੀ. ਸੀ. ਕੋਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਇਹ ਸੋਸਾਇਟੀ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਲੋੜਵੰਦ ਬੱਚਿਆਂ ਲਈ ਫਰੀ ਟਿਊਸ਼ਨ ਸੈਂਟਰ ਚਲਾ ਕੇ ਸਿੱਖਿਆ ਦੇ ਪਸਾਰ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਸਮਾਗਮ ਦੌਰਾਨ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਮੈਡਮ ਸੰਤੋਸ਼ ਬੰਗੜ, ਡਾ. ਜੀ. ਸੀ. ਕੋਲ ਅਤੇ ਸਤਵਿੰਦਰ ਸੁਨੇਤ ਨੇ ਬਾਖੂਬੀ ਨਿਭਾਈ।
ਬੱਚਿਆਂ ਨੂੰ ਕੀਤਾ ਸਨਮਾਨਿਤ
ਲਿਖਤੀ ਪ੍ਰੀਖਿਆ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸੋਸਾਇਟੀ ਵੱਲੋਂ ਤਿਆਰ ਕੀਤਾ ਗਿਆ ਬਾਬਾ ਸਾਹਿਬ ਦੀ ਤਸਵੀਰ ਵਾਲਾ ਵਿਸ਼ੇਸ਼ ਕੈਲੰਡਰ ਵੀ ਮੁੱਖ ਮਹਿਮਾਨ ਡਾ. ਕੋਲ ਅਤੇ ਸੋਸਾਇਟੀ ਦੀ ਟੀਮ ਵੱਲੋਂ ਬੱਚਿਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।
ਇਨ੍ਹਾਂ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਸਮਾਗਮ ਨੂੰ ਸਫਲ ਬਣਾਉਣ ਵਿੱਚ ਸੋਸਾਇਟੀ ਦੇ ਚੇਅਰਮੈਨ ਸ੍ਰੀ ਰਾਮ ਲਭਾਇਆ, ਪ੍ਰਧਾਨ ਵਿਜੈ ਕੁਮਾਰ ਬੱਧਣ, ਜਨਰਲ ਸਕੱਤਰ ਰੋਸ਼ਨ ਲਾਲ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ ਕੇਵਲ ਚੰਦ ਪਾਲ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਧਰਮ ਚੰਦ ਬੰਗੜ, ਪ੍ਰਿੰਸੀਪਲ (ਰਿਟਾ.) ਰੋਮਾ ਕੋਲ, ਦਿਨੇਸ਼ ਸ਼ਰਮਾ (ਪ੍ਰਧਾਨ, ਸਾਰਥੀ ਵੈਲਫੇਅਰ ਸੋਸਾਇਟੀ), ਅੰਮ੍ਰਿਤ ਲਾਲ, ਅਮਰਦੀਪ ਜੱਖੂ, ਕੈਸ਼ੀਅਰ ਬਲਵਿੰਦਰ ਕੁਮਾਰ ਸਰੋਆ, ਮੀਤ ਪ੍ਰਧਾਨ ਸ਼ਿਵ ਕੁਮਾਰ ਬਾਲੀ, ਜਿੰਦਰ ਪਾਲ ਸਰੋਆ, ਸ਼ਾਮ ਪਾਲ (ਆਡਿਟ ਅਫਸਰ), ਦਲੀਪ ਕੁਮਾਰ ਬਾਘਾ (ਸਹਾਇਕ ਆਡਿਟ ਅਫਸਰ), ਰਮੇਸ਼ ਭੱਟੀ, ਕਿਸ਼ਨ ਲਾਲ, ਵਿਨੋਦ ਕੁਮਾਰ ਅਤੇ ਗੁਰੂ ਅਵਤਾਰ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।





