*ਬ੍ਰਹਮਲੀਨ ਮਹੰਤ ਸ਼੍ਰੀ ਸ਼ਾਂਤੀ ਗਿਰੀ ਜੀ ਮਹਾਰਾਜ ਦਾ 16ਵਾਂ ਭੰਡਾਰਾ ਤੇ ਧਾਰਮਿਕ ਸਮਾਗਮ ਕਰਵਾਇਆ*

Uncategorized
Spread the love

ਲੋਹੀਆਂ ਖਾਸ, 30 ਜੂਨ (Rajiv Kumar Babbu) : ਸਥਾਨਕ ਪ੍ਰਾਚੀਨ ਸ਼ਿਵ ਮੰਦਰ ‘ਚ ਸ਼ਰਧਾਲੂਆਂ ਦੀਆਂ ਭਾਰੀ ਰੋਣਕਾਂ ਲੱਗੀਆਂ, ਜਿੱਥੇ ਸੰਗਤ ਬ੍ਰਹਮਲੀਨ ਮਹੰਤ ਸ਼ਾਂਤੀ ਗਿਰੀ ਜੀ ਮਹਾਰਾਜ ਦੀ ਪੁੰਨਿਆ ਤਿਥੀ ਤੇ 16ਵਾਂ ਭੰਡਾਰਾ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਇਸ ਵਿੱਚ ਵੱਡੀ ਗਿਣਤੀ ‘ਚ ਸੰਗਤ ਪੁੱਜੀ ਹੋਈ ਸੀ। ਇਸ ਮੌਕੇ ਵੱਡੀ ਗਿਣਤੀ ‘ਚ ਸਾਧੂ-ਮਹਾਤਮਾ ਵੀ ਮੰਦਿਰ ਵਿੱਚ ਪੁੱਜੇ ਤੇ ਪ੍ਰਸ਼ਾਦ ਛਕਣ ਉਪਰੰਤ ਸਮੂਹ ਸੰਗਤ ਨੂੰ ਆਸ਼ੀਰਵਾਦ ਦਿੱਤਾ ਤੇ ਉਪਰੰਤ ਉਹਨਾਂ ਨੂੰ ਦਾਨ-ਦਕਸ਼ਿਣਾ ਦੇ ਕੇ ਸਨਮਾਨ ਸਹਿਤ ਰਵਾਨਾ ਕੀਤਾ ਗਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਮਹੰਤ ਸ੍ਰੀ ਸ਼ਾਂਤੀ ਗਿਰੀ ਜੀ ਦੇ ਸ਼ਰਧਾਲੂ ਪ੍ਰਾਚੀਨ ਸ਼ਿਵ ਮੰਦਰ ਦੇ ਵਿਹੜੇ ‘ਚ ਮੱਥਾ ਟੇਕਣ ਲਈ ਪਹੁੰਚੇ। 

ਇਸ ਮੌਕੇ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ‘ਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਤੇ ਬ੍ਰਹਮਲੀਨ ਮਹੰਤ ਸ਼੍ਰੀ ਸ਼ਾਂਤੀ ਗਿਰੀ ਜੀ ਮਹਾਰਾਜ ਨੂੰ ਨਤਮਸਤਕ ਵੀ ਹੋਏ। ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਖਾਸ ਦੇ ਗੱਦੀਨਸ਼ੀਨ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਵੱਲੋਂ ਸੰਦੇਸ਼ ਦਿੰਦਿਆਂ ਦੱਸਿਆ ਕਿ ਆਪ ਸਬ ਨੂੰ ਇੱਕ ਹੋ ਕੇ ਇਸ ਸੱਭ ਧਾਰਮਿਕ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਇਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੰਸਕਾਰਾਂ ਬਾਰੇ ਪਤਾ ਲਗਦਾ ਹੈ।

ਇਸ ਮੌਕੇ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਵੱਲੋਂ ਸੰਕੀਰਤਨ ਕੀਤਾ ਗਿਆ ਅਤੇ ਸਾਰਿਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ। ਆਪਣੇ ਸ਼ਾਨਦਾਰ ਭਜਨਾਂ ਅਤੇ ਮਿੱਠੇ ਬੋਲਾਂ ਨਾਲ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਕਿਸੇ ਸੰਤ, ਸੰਤ ਜਾਂ ਕਿਸੇ ਜੀਵ ਬਾਰੇ ਚੁਗਲੀ ਨਾ ਕਰਨ।

ਇਸ ਮੌਕੇ ਬ੍ਰਹਮਲੀਨ ਮਹੰਤ ਸ੍ਰੀ ਸ਼ਾਂਤੀ ਗਿਰੀ ਜੀ ਮਹਾਰਾਜ ਜੀ ਦੇ ਬਾਰੇ ਵਿਪਨ ਸ਼ਰਮਾ ਤੇ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਕਿ ਮਹਾਰਾਜ ਜੀ ਇੱਕ ਸਿਧਪੁਰਸ਼ ਸਨ ਉਨਾਂ ਨੇ ਦੱਸਿਆ ਕਿ ਇਸ ਡੇਰੇ ਤੇ ਹਰ ਆਉਣ ਵਾਲੇ ਭਗਤ ਵੱਲੋਂ ਸੱਚੇ ਮਨ ਨਾਲ ਮੰਗੀ ਮੁਰਾਦ ਪੂਰੀ ਹੁੰਦੀ ਹੈ ਤੇ ਬੁਹਤ ਸਾਰੀਆ ਅਜਿਹੀਆਂ ਉਦਾਹਰਣਾਂ ਹਨ।

ਇਸ ਮੌਕੇ ਮਹੰਤ ਸ਼੍ਰੀ ਜੈ ਰਾਮ ਗਿਰੀ ਜੀ ਮਹਾਰਾਜ, ਪੰਡਿਤ ਦਗਦੀਸ਼ ਜੀ, ਪੰਡਿਤ ਪਾਰਸ, ਪੰਡਿਤ ਧਰਮਰਾਜ, ਵਿਪਨ ਸ਼ਰਮਾ, ਰੁਪੇਸ਼ ਕੁਮਾਰ ਸੱਦੀ, ਮੋਨੂੰ ਸ਼ਾਹ, ਸੰਜੀਵ ਕੁਮਾਰ ਕੰਡਾ, ਨਰਿੰਦਰ ਕਾਲੀਆ, ਖਜਾਨਚੀ ਦਾਸ, ਬਾਵੇਸ਼ ਪਲਾਣਪੁਰ, ਦਰਸ਼ਨ ਸੱਦੀ, ਅਮਿਤ, ਲਖਨ ਵਰਮਾ, ਮਹਿੰਦਰ ਪਾਲ ਖੇੜਾ, ਵਿਕਾਸ ਵਰਮਾ, ਮਾ. ਰਵੀ ਸ਼ੰਕਰ, ਮਾ. ਰਵੀ ਦੱਤ, ਦਿਨੇਸ਼ ਕੁਮਾਰ, ਸ਼ਾਲੂ ਸੱਦੀ, ‘ਆਪ ਸ਼ਹਿਰੀ ਪ੍ਰਧਾਨ’ ਅਮਨ ਪਨੇਸਰ, ਮਾ. ਰਮੇਸ਼ ਸ਼ਰਮਾ, ਮੁਨੀਤ ਗਾਂਧੀ, ਮੁਕੇਸ਼ ਸੱਦੀ, ਵਿਨੈ, ਕਮਲ ਸ਼ਰਮਾ ਸਮੇਤ ਆਦਿ ਸੇਵਾਦਾਰ ਤੇ ਸ਼ਰਧਾਲੂ ਤੇ ਲੱਗਭਗ ਲੋਹੀਆਂ ਖਾਸ ਦੇ ਹਰ ਪ੍ਰਵਾਰ ਵਿੱਚੋਂ ਪ੍ਰਚੀਨ ਸ਼ਿਵ ਮੰਦਿਰ ਲੋਹੀਆਂ ਖਾਸ ਵਿੱਚ ਆਪਣੀ ਹਾਜ਼ਰੀ ਲਗਵਾਈ ਗਈ ਤੇ ਆਸ਼ੀਰਵਾਦ ਪ੍ਰਾਪਤ ਕੀਤਾ।

Leave a Reply

Your email address will not be published. Required fields are marked *