*ਸਿਹਤ ਵਿਭਾਗ ਦੇ ਰੰਗ ਨਿਆਰੇ-ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਕੋਵਾਸ਼ੀਲਡ ਦਾ ਟੀਕਾ ਲੱਗਣ ਤੋਂ ਬਿਨ੍ਹਾਂ ਹੀ ਮਿਲਿਆ ਟੀਕਾ ਲੱਗਣ ਦਾ ਸਰਟੀਫਿਕੇਟ*

पंजाब
Spread the love

ਹੁਸਿ਼ਆਰਪੁਰ, 27 ਜੂਨ (ਤਰਸੇਮ ਦੀਵਾਨਾ)- ਕਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਲੋਕਾਂ ਨੂੰ ਦਿਨ-ਰਾਤ ਜਾਗਰੂਕ ਕਰਨ ਦੇ ਨਾਲ-ਨਾਲ ਟੀਕੇ ਲਗਾਉਣ ਲਈ ਕਰੋੜਾਂ ਰੁਪਏ ਖਰਚ ਰਹੀ ਹੈ,ਪਰ ਸਿਹਤ ਵਿਭਾਗ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਟੀਕਾ ਲਗਾਉਣ ਤੋਂ ਬਿਨ੍ਹਾਂ ਹੀ ਟੀਕਾ ਲੱਗਣ ਦੇ ਸਰਟੀਫਿਕੇਟ ਤਾਂ ਮਿਲ ਰਹੇ ਹਨ। ਸਾਰੇ ਇਹ ਖਬਰ ਕੇ ਪੜ੍ਹ ਕੇ ਹੈਰਾਨ ਜਰੂਰ ਹੋਣਗੇ, ਪਰ ਇਸ ਤਰ੍ਹਾਂ ਹੀ ਵਾਪਰਿਆ ਸਥਾਨਿਕ ਗੁਰੂ ਨਾਨਕ ਐਵੀਨਿਊ ਦੇ ਵਸਨੀਕ ਬਲਵਿੰਦਰ ਸਿੰਘ ਨਾਲ।

ਬਲਵਿੰਦਰ ਸਿੰਘ (30) ਨੇ ਦੱਸਿਆ ਕਿ ਉਸ ਨੇ ਕੋਵਾਸ਼ੀਲਡ ਦਾ ਪਹਿਲਾ ਟੀਕਾ ਲੱਗ ਚੁੱਕਾ ਹੈ ਤੇ ਦੂਸਰਾ ਟੀਕਾ ਲਗਵਾਉਣ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਟੀਕਾ ਲਗਵਾਉਣ ਦੀ ਰਜਿਸਟ੍ਰੇਸ਼ਨ ਕਰਵਾਈ ਸੀ । ਪਰ ਉਹ ਉਸ ਵੇਲੇ ਹੈਰਾਨ ਹੀ ਰਹਿ ਗਿਆ ਜਦੋਂ ਉਸ ਨੂੰ ਦਫਤਰ ਸਿਵਲ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਕੋਵਾਸ਼ੀਲਡ ਦਾ ਦੂਸਰਾ ਟੀਕਾ ਲਗਵਾਉਣ ਤੋਂ ਬਿਨਾਂ ਹੀ ਉਸ ਨੂੰ ਟੀਕਾ ਲਗਾਉਣ ਦਾ ਸਰਟੀਫਿਕੇਟ ਪ੍ਰਾਪਤ ਹੋ ਗਿਆ, ਜਿਸ ਵਿੱਚ ਟੀਕਾਕਰਨ ਦੀ ਮਿਤੀ 24 ਜੂਨ 2021 ਦਰਸਾਈ ਹੈ ਅਤੇ ਟੀਕਾਕਰਮੀ ਦਾ ਨਾਮ ਰਜਵਿੰਦਰ ਕੌਰ ਅੰਕਿਤ ਹੈ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਦੂਸਰਾ ਕੋਵਾਸ਼ੀਲਡ ਦਾ ਟੀਕਾ ਨਹੀਂ ਲੱਗ ਰਿਹਾ ਕਿਉਂਕਿ ਸਿਹਤ ਵਿਭਾਗ ਦੇ ਪੋਰਟਲ ਅਨੁਸਾਰ ਉਸ ਦੇ ਦੂਸਰਾ ਟੀਕਾ ਲੱਗ ਚੁੱਕਾ ਹੈ। ਇਸ ਲਈ ਉਸ ਨੂੰ ਪਹਿਲਾ ਕੋਵਾਸ਼ੀਲਡ ਦਾ ਟੀਕਾ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਦੱਸਿਆ ਕਿ ਰੋਜ਼ਾਨਾ ਹੀ ਸਿਵਲ ਸਰਜਨ ਹੁਸਿ਼ਆਰਪੁਰ ਵਲੋਂ ਟੀਕੇ ਲੱਗਣ ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ, ਜਿਹੜੇ ਕਿ ਬਿਲਕੁਲ ਝੂਠ ਹਨ। ਉਨ੍ਹਾਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਸ ਦੇ ਕੋਵਾਸ਼ੀਲਡ ਦਾ ਦੂਸਰਾ ਟੀਕਾ ਲਗਾਇਆ ਜਾਵੇ ਅਤੇ ਇਸ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਿ਼ੰਦਗੀ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ।
ਪੱਖ : ਸਿਵਲ ਸਰਜਨ ਰਣਜੀਤ ਸਿੰਘ ਦਾ ਇਸ ਸੰਬੰਧੀ ਕੀ ਕਹਿਣਾ ਹੈ।

ਇਸ ਸਬੰਧੀ ਜਦੋਂ ਸਿਵਲ ਸਰਜਨ ਰਣਜੀਤ ਸਿੰਘ ਘੋਤੜਾ ਨੂੰ ਉਨ੍ਹਾਂ ਦੇ ਮੋਬਾਇਲ ਨੰਬਰ ਤੇ ਫੋਨ ਕਰਕੇ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਖ਼ੁਦ ਤਾਂ ਕੰਪਿਊਟਰ ਤੇ ਨਹੀਂ ਬਹਿੰਦਾ ਪਰ ਇਹ ਕੰਪਿਊਟਰ ਵਾਲਿਆਂ ਦੀ ਜਾਂ ਪੋਰਟਲ ਦੀ ਗਲਤੀ ਹੋ ਸਕਦੀ ਹੈ ਜਦੋਂ ਸਿਵਲ ਸਰਜਨ ਨੂੰ ਇਹ ਕਿਹਾ ਕਿ ਜਿੰਨਾ ਚਿਰ ਤੁਸੀ ਵੈਕਸੀਨ ਲੱਗੀ ਦਾ ਸਰਟੀਫਿਕੇਟ ਜਾਰੀ ਨਹੀਂ ਕਰੋਗੇ ਤਾਂ ਉਹਨਾ ਚਿਰ ਸਰਟੀਫਿਕੇਟ ਕਿਵੇਂ ਜਾਰੀ ਹੋ ਸਕਦਾ ਹੈ ਕੀ ਪੋਰਟਲ ਆਪਣੇ ਆਪ ਸਰਟੀਫਿਕੇਟ ਜਾਰੀ ਕਰ ਦੇਵੇਗਾ ਤਾਂ ਏਨੀ ਗੱਲ ਸੁਣ ਕੇ ਸਿਵਲ ਸਰਜਨ ਨੇ ਕਿਹਾ ਕਿ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਕਹਿ ਕੇ ਫੋਨ ਕੱਟ ਦਿੱਤਾ ।

Leave a Reply

Your email address will not be published. Required fields are marked *