ਟਾਰਾਂਟੋ (ਦਾ ਮਿਰਰ ਪੰਜਾਬ )-ਕੈਨੇਡਾ ‘ਚ ਗਾਉਂਦਾ ਪੰਜਾਬ ਰੇਡੀੳ ਟੀਵੀ ਦੇ ਪ੍ਰੋਡਿਊਸਰ ਜੋਗਿੰਦਰ ਬਾਸੀ ਦੇ ਘਰ ਗੋਲੀਆਂ ਚੱਲਣ ਦੀ ਖ਼ਬਰ ਆਈ ਹੈ। ਹਮਲਾਵਰਾਂ ਨੇ ਘਰ ‘ਚ ਦਾਖ਼ਲ ਹੋਕੇ ਗੋਲੀਆਂ ਚਲਾਈਆਂ। ਉਨ੍ਹਾਂ ‘ਤੇ ਤਿੰਨ-ਚਾਰ ਗੋਲੀਆਂ ਚਲਾਈਆਂ ਗਈਆਂ ਹਨ। ਪਤਾ ਲਗਾ ਹੈ ਕਿ ਇਸ ਹਮਲੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਇਹ ਵੀ ਪਤਾ ਲਗਾ ਹੈ ਕਿ ਉਨ੍ਹਾਂ ਦੇ ਘਰ ਤੇ ਹਮਲਾ ਕੀਤਾ ਗਿਆ ਹੈ ਜਿਸ ਖੜ੍ਹੀ ਕਰ ਦੀ ਵੀ ਭੰਨਤੋੜ ਕੀਤੀ ਗਈ ਹੈ। ਜੋਗਿੰਦਰ ਬਾਸੀ ‘ਤੇ ਇਹ ਦੂਜੀ ਵਾਰ ਹਮਲਾ ਹੋਇਆ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।





