ਜਲੰਧਰ (ਦਾ ਮਿਰਰ ਪੰਜਾਬ)- ਅੱਜ ਭਾਜਪਾ ਪੰਜਾਬ ਦੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਅਤੇ ਦੇਰ ਸ਼ਾਮ ਨੂੰ ਗੋਹੇ ਦੀ ਟਰਾਲੀ ਸੁੱਟ ਕੇ ਘਰ ਉੱਤੇ ਗੋਹੇ ਦੀ ਬਰਸਾਤ ਕੀਤੀ ਗਈ। ਕਿਸਾਨਾਂ ਨੇ ਜਮ ਕੇ ਭਾਜਪਾ ਅਤੇ ਕਾਹਲੋਂ ਵਿਰੋਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮੌਕੇ ਤੇ ਵੱਡੀ ਪੱਧਰ ਤੇ ਪੁਲਸ ਵੀ ਤਾਇਨਾਤ ਹੈ। ਪਤਾ ਲੱਗਾ ਹੈ ਕਿ ਹਰਿੰਦਰ ਕਾਹਲੋਂ ਘਰ ਦੇ ਵਿੱਚ ਇਹ ਬੰਦ ਹਨ। ਕਿਸਾਨਾਂ ਵੱਲੋਂ ਹਰਿੰਦਰ ਸਿੰਘ ਕਾਹਲੋਂ ਦਾ ਘਰ ਪੂਰੀ ਤਰ੍ਹਾਂ ਘੇਰਿਆ ਗਿਆ ਹੈ।ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਦਕੋਹਾ ਨਿਵਾਸੀ ਹਰਿੰਦਰ ਸਿੰਘ ਕਾਹਲੋਂ ਐਡਵੋਕੇਟ, ਜਿਨ੍ਹਾਂ ਨੂੰ ਬੀਤੇ ਦਿਨੀਂ ਭਾਜਪਾ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ ਨੇ ਬੀਤੇ ਦਿਨੀਂ ਭਾਜਪਾ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖ਼ੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਤੋਂ ਇਲਾਵਾ ਕਿਸਾਨਾਂ ਵਿਰੁੱਧ ਜਹਿਰ ਉਗਲਿਆ ਸੀ ਤੇ ਕਿਹਾ ਸੀ ਕਿ ‘ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਆ। ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਂਈਂ ਮਾਰ ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹੱਲ ਇਹੀ ਹੈ ਤੇ ਹੁਣ ਇਹੀ ਕਰਨਾ ਪੈਣਾ ਹੈ।’’