ਪੈਰਿਸ 27 ਦਸੰਬਰ (ਭੱਟੀ ਫਰਾਂਸ ) ਪੈਰਿਸ ਨਿਵਾਸੀ ਸੁਖਦੇਵ ਸਿੰਘ ਖਾਲੂ ‘ਮੋਹਣ ਸਿੰਘ ਖਾਲੂ ਅੇਕਸੀਅਨ ਤੇ ਰੇਸ਼ਮ ਸਿੰਘ ਖਾਲੂ ਦੇ ਸਤਿਕਾਰਯੋਗ ਮਾਤਾ ਜੀਤ ਕੌਰ ਜੀ ਜਿਹੜੇ ਕਿ ਬੀਤੇ ਦਿਨੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਦੀ ਬੇਵਕਤੀ ਮੌਤ ਉੱਪਰ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਸੁਖਵੀਰ ਸਿੰਘ ਕੰਗ, ਜਸਵਿੰਦਰ ਸਿੰਘ ਪਾਸਲਾ, ਰਾਜਬੀਰ ਸਿੰਘ ਤੁੰਗ, ਵਿਨੋਦ ਬਠਿੰਡਾ ਅਤੇ ਇਕਬਾਲ ਸਿੰਘ ਭੱਟੀ ਆਦਿ ਨੇ ਖਾਲੂ ਪ੍ਰਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਪ੍ਰਮਾਤਮਾਂ ਸਵਰਗਵਾਸੀ ਮਾਤਾ ਜੀਤ ਕੌਰ ਜੀ ਦੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਖਾਲੂ ਪ੍ਰੀਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰੇ ।





