*ਵੱਖ ਵੱਖ ਜਥੇਬੰਦੀਆਂ ਇਕੱਠ ਕਰਕੇ ਲੋਹੀਆਂ ਥਾਣੇ ਦਾ ਕੀਤਾ ਘਿਰਾਓ*

Uncategorized
Spread the love

ਲੋਹੀਆਂ ਖ਼ਾਸ 27 ਦਸੰਬਰ (ਰਾਜੀਵ ਕੁਮਾਰ ਬੱਬੂ)- ਵੱਖ ਵੱਖ ਜਥੇਬੰਦੀਆਂ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ, ਭਾਰਤ ਜਨਵਾਦੀ ਨੌਜਵਾਨ ਸਭਾ ਦੇ ਖਜਾਨਚੀ ਅਤੇ ਕੌਸਲਰ ਸੁਖਵਿੰਦਰ ਨਾਗੀ, ਰਾਕੇਸ਼ ਕੁਮਾਰ ਕੌਸਲਰ ਪਤੀ, ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਅਤੇ ਹੋਰ ਜਥੇਬੰਦੀਆਂ ਵੱਲੋਂ ਲੋਹੀਆਂ ਪੁਲਿਸ ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਉਂਦੇ ਹੋਏ ਲੋਹੀਆਂ ਪੁਲਿਸ ਥਾਣੇ ਦਾ ਘਿਰਾਓ ਕੀਤਾ ਗਿਆ ਥਾਣੇ ਦੇ ਮੂਹਰੇ ਦੀ ਆਵਾਜਾਈ ਨੂੰ ਵੀ ਠੱਪ ਕੇ ਦਿੱਤਾ ਗਿਆ ਜਿਸ ਤੇ ਕੌਸਲਰ ਸੁਖਵਿੰਦਰ ਨਾਗੀ ਨੇ ਬੋਲਦੇ ਹੋਏ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਵਿੱਚ ਦਿਨ ਬਾ ਦਿਨ ਵਾਧਾ ਹੋ ਰਿਹਾ ਹੈ ਜਿਸ ਤੇ ਅਤੇ ਹੋਰ ਵੀ ਮਾਮਲਿਆਂ ਤੇ ਕੋਤਾਹੀ ਵਰਤਣ ਦੇ ਦੋਸ਼ ਲਾਏ ਗਏ ਹਨ ਅਤੇ ਲੋਹੀਆਂ ਪੁਲਿਸ ਤੋ ਮੰਗ ਕੀਤੀ ਗਈ ਹੈ ਕਿ ਪੁਰਾਣੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਇਹ ਧਰਨਾ ਪੱਕੇ ਤੋਰ ਤੇ ਲੱਗਾ ਰਹੇਗਾ ਇਸ ਮੋਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਵਿਕਰਮ ਸਿੰਘ, ਸੁਰਜਣ ਸਿੰਘ, ਮੱਖਣ ਸਿੰਘ ਧੱਕਾ ਬਸਤੀ, ਤਰਸੇਮ ਸਿੰਘ ਫੁੱਲ, ਜਿੰਦਰ, ਰਾਮ ਤੀਰਥ ਸਿੰਘ, ਰਵੀ ਕੁਮਾਰ, ਅਮਰਜੀਤ ਸਿੰਘ, ਰਮਨ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *