*ਇੰਨੋਸੈਂਟ ਹਾਰਟਸ ਵਿੱਚ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕਰੀਅਰ ਕੌਂਸਲਿੰਗ ਸੈਸ਼ਨ ਦਾ ਆਯੋਜਨ*

शिक्षा
Spread the love

ਜਲੰਧਰ 18 ਫਰਵਰੀ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਂਡ ਮੈਡੀਕਲ ਟਰੱਸਟ ਦੁਆਰਾ ਚਲਾਏ ਜਾ ਰਹੇ ਦਿਸ਼ਾ-ਇੱਕ ਪਹਿਲ ਦੇ ਅਧੀਨ ਇੰਨੋਸੈਂਟ ਹਾਰਟਸ ਵਿੱਚ ਜਮਾਤ ਦੱਸਵੀਂ ਦੇ ਲਈ ਕਰੀਅਰ ਕੌਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੇ ਆਪਣੀ ਰੁਚੀ ਦਿਖਾਈ। ਇਸ ਕੌਂਸਲਿੰਗ ਸੈਸ਼ਨ ਵਿੱਚ ਡਾ. ਧੀਰਜ ਬਨਾਤੀ ਅਤੇ ਪ੍ਰੋ. ਰਾਹੁਲ ਜੈਨ ਨੇ ਵਿਦਿਆਰਥੀਆਂ ਨੂੰ ਚਾਰਾਂ ਸਟ੍ਰੀਮਜ਼ (ਮੈਡੀਕਲ, ਨਾਨ ਮੈਡੀਕਲ, ਕਾਮਰਸ, ਹਿਊਮੈਨੀਟੀਜ਼) ਅਤੇ ਸਕਿਲਜ਼ ਤੋਂ ਜਾਣੂੰ ਕਰਵਾਇਆ। ਪ੍ਰੋਫ਼ੈਸਰ ਸ਼੍ਰੀ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ ਐਂਡ ਕਾਲਜਿਜ਼) ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਉਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਵਿੱਚ ਕਿਸ ਤਰ੍ਹਾਂ ਦੀ ਸਟ੍ਰੀਮ ਦੀ ਦੋਣ ਕਰਨ ਜੋ ਉਨ੍ਹਾਂ ਦੇ ਕਰੀਅਰ ਨਿਰਮਾਣ ਵਿੱਚ ਮਦਦ ਕਰੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਚੋਣ ਦੀ ਭੱਜ-ਦੌੜ ਤੋਂ ਹੱਟ ਕੇ ਆਪਣੇ ਲਕਸ਼ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਬੜੀ ਗੰਭੀਰਤਾ ਨਾਲ ਸੰਬੰਧਿਤ ਸਟ੍ਰੀਮ ਦੀ ਚੋਣ ਕਰਨੀ ਚਾਹੀਦੀ ਹੈ। ਸਹੀ ਕਰੀਅਰ ਦੇ ਲਈ ਸਹੀ ਐਜੂਕੇਸ਼ਨ ਦਾ ਹੋਣਾ ਜ਼ਰੂਰੀ ਹੈ। ਡਾ. ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਐਕਸਪੈਨਸ਼ਨਜ਼, ਐਫੀਲੀਏਸ਼ਨ, ਪਲਾਨਿੰਗ, ਇੰਪਲੀਮੈਂਟੇਸ਼ਨ, ਸੀਐਸਆਰ) ਨੇ ਵੋਕੇਸ਼ਨਲ ਸਕੇਲ ਕੋਰਸਿਜ਼ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਰੀਅਰ ਪਲਾਨਿੰਗ ਦੀ ਜਾਣਕਾਰੀ ਸਿਕਸ ਸਟੈਪਸ ‘SPR9N“’ ਐਕਰੋਨਿਮ ਦੇ ਮਾਧਿਅਮ ਨਾਲ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਪੈਂਸ਼ਨ ਨੂੰ ਅੱਗੇ ਲੈ ਕੇ ਆਉਣ। ਇਸ ਨਾਲ ਉਨ੍ਹਾਂ ਨੂੰ ਸਫ਼ਲਤਾ ਮਿਲਣ ਦੇ ਵਧੇਰੇ ਅਵਸਰ ਪ੍ਰਾਪਤ ਹੋ ਸਕਦੇ ਹਨ। ਉਨ੍ਹਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਸਕਿੱਲ ਇੰਡੀਆ ਮੂਵਮੈਂਟ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਆਤਮ ਮੁਲਾਂਕਣ ਕਰਦੇ ਹੋਏ ਆਪਣੀ ਯੋਗਤਾ ਅਤੇ ਆਪਣਾ ਲਕਸ਼ ਨਿਰਧਾਰਤ ਕਰਦੇ ਹੋਏ ਅਜਿਹੇ ਫੀਲਡ ਦੀ ਚੋਣ ਕਰਨ, ਜੋ ਉਨ੍ਹਾਂ ਦੇ ਕਰੀਅਰ ਨਿਰਮਾਣ ਵਿੱਚ ਸਹਾਇਕ ਸਿੱਧ ਹੋ ਸਕੇ।

Leave a Reply

Your email address will not be published. Required fields are marked *