*ਅਧਿਆਪਕ ਆਗੂ ਦੀ ਲਡ਼ਕੀ ਨੇ ਬੋਰਡ ਦੀ ਮੈਰਿਟ ਸੂਚੀ ’ਚ 13ਵਾਂ ਸਥਾਨ ਹਾਸਲ ਕੀਤਾ*
ਤਲਵਾਡ਼ਾ,5 ਜੁਲਾਈ (ਦੀਪਕ ਠਾਕੁਰ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਦਸਵੀਂ ਦੇ ਨਤੀਜਿਆਂ ‘ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਥਾਂ ਬਣਾਈ ਹੈ। ਬਲਾਕ ਤਲਵਾਡ਼ਾ ਦੇ ਸਸਸ ਸਮਾਰਟ ਸਕੂਲ ਪਲਾਹਡ਼ ਦੀਆਂ ਤਿੰਨ ਵਿਦਿਆਰਥਣਾ ਪਲਕ ਮਿਨਹਾਸ 97.85, ਖੁਸ਼ੀ 97.54 ਅਤੇ ਕਸ਼ਿਸ਼ ਪਰਮਾਰ ਨੇ 96.85 ਫੀਸਦੀ ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ’ਚ ਕ੍ਰਮਵਾਰ 8ਵਾਂ, 10ਵਾਂ ਅਤੇ 14ਵਾਂ ਰੈਂਕ ਹਾਸਲ ਕੀਤਾ ਹੈ।

ਸਸਸ ਸਕੂਲ ਘਗਵਾਲ ਦੀ ਭਾਰਤੀ ਨੇ 97.85 ਫੀਸਦੀ ਅਤੇ ਸਹਸ ਸਕੂਲ ਚਮੂਹੀ ਦੇ ਹਰਸ਼ ਠਾਕੁਰ ਨੇ 96.92 ਫੀਸਦੀ ਅੰਕ ਹਾਸਲ ਕਰਕੇ ਬੋਰਡ ਮੈਰਿਟ ਸੂਚੀ ‘ਚ 8ਵਾਂ ਅਤੇ 14ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ- 2, ਤਲਵਾਡ਼ਾ ਦੀ ਵਿਦਿਆਰਥਣ ਅਤੇ ਅਧਿਆਪਕ ਆਗੂ ਜਸਵੀਰ ਤਲਵਾਡ਼ਾ ਦੀ ਵੱਡੀ ਸਪੁੱਤਰੀ ਸੋਫੀਆ ਨੇ 97.07 ਫੀਸਦੀ ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ’ਚ 13ਵਾਂ ਸਥਾਨ ਪ੍ਰਾਪਤ ਕੀਤਾ ਹੈ। ਬਲਾਕ ਹਾਜੀਪੁਰ ਦੇ ਬੁਢਾਬਡ਼ ਦੇ ਲਾਲ ਰਾਮ ਚੰਦ ਮੈਮੋਰਿਅਲ ਵਿਦਿਆ ਮੰਦਰ ਸਕੂਲ ਦੀ ਕਸ਼ਿਸ਼ ਚੌਧਰੀ ਨੇ 97.85 ਅੰਕ ਹਾਸਲ ਕਰਕੇ ਬੋਰਡ ਮੈਰਿਟ ਸੂਚੀ ‘ਚ 8ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਸਸਸ ਪਲਾਹਡ਼ ਦੀ ਪ੍ਰਿੰਸੀਪਲ ਵੀਨਾ ਬੱਧਣ ਨੇ 10ਵੀਂ ਜਮਾਤ ‘ਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਾਂ ਅਤੇ ਵਿਦਿਆਰਥੀਆਂ ਦੇ ਅਗਲੇਰੇ ਸੁਨਹਿਰੀ ਭਵਿੱਖ ਸ਼ੁਭਕਾਮਨਾਵਾਂ ਦਿੱਤੀਆਂ।





