ਆਦਮਪੁਰ , ( ਦਾ ਮਿਰਰ ਪੰਜਾਬ ) – ਹਲਕਾ ਆਦਮਪੁਰ ਤੋਂ ਕਾਂਗਰਸ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ , ਜਦੋਂ ਕਾਂਗਰਸ ਦੇ ਦੋ ਥੰਮ੍ਹ ਸੀਨੀਅਰ ਕਾਂਗਰਸੀ ਆਗੂ ਬੀਬੀ ਵਿੰਦਵੰਤ ਕੌਰ ਤੇ ਜੀਤ ਰਾਮ ਅਕਾਲੀ ਲੇਸੜੀਵਾਲ ਸ਼੍ਰੋਮਣੀ ਦਲ ‘ ਚ ਸ਼ਾਮਲ ਹੋ ਗਏ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਵਿਦਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਾਫ਼ੀ ਸਮਾਂ ‘ ਕਾਂਗਰਸ ਵਿੱਚ ਬਿਤਾਇਆ ਪਰ ਪਾਰਟੀ ਨੇ ਉਨ੍ਹਾਂ ਦੀ ਕਦਰ ਤੱਕ ਨਹੀਂ ਕੀਤੀ । ਇਸ ਕਰਕੇ ਉਨ੍ਹਾਂ ਨੇ ਸਦਾ ਲਈ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ । ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂ ਜੀਤ ਰਾਮ ਲੇਸੜੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਉਨ੍ਹਾਂ ਨੇ ਬੜੇ ਲੰਮੇ ਅਰਸੇ ਤੋਂ ਸੇਵਾ ਕੀਤੀ , ਪਰ ਪਾਰਟੀ ਨੇ ਨਾ ਸਾਨੂੰ ਬਣਦਾ ਮਾਣ ਦਿੱਤਾ ਤਾਂ ਨਾ ਹੀ ਸਾਡੀ ਪਸੰਦ ਦਾ ਹਲਕਾ ਆਦਮਪੁਰ ਨੂੰ ਉਮੀਦਵਾਰ ਦਿੱਤਾ । ਇਸ ਕਰਕੇ ਅਸੀਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ ਚ ਸ਼ਾਮਿਲ ਹੋ ਗਏ ।





