ਤਲਵਾਡ਼ਾ,4 ਸਤੰਬਰ (ਦਾ ਮਿਰਰ ਪੰਜਾਬ)-ਪੰਜਾਬੀ ਦੇ ਉੱਘੇ ਲੇਖਕ ਡਾ. ਸੁਰਿੰਦਰ ਮੰਡ ਦੀ ਧਰਮਪਤਨੀ ਗੁਰਚਰਨ ਕੌਰ ਮੰਡੀ ਪਿਛਲੇ ਦਿਨੀਂ ਸਦੀਵੀ ਵਿਛੋਡ਼ਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਸ਼ਰਧਾਂਜਨੀ ਸਮਾਰੋਹ ਅੱਜ ਗੁਰਦੁਆਰਾ ਸ਼੍ਰੀ ਸਿੰਘ ਸਭਾ ਤਲਵਾਡ਼ਾ ਵਿਖੇ ਕਰਵਾਇਆ ਗਿਆ। ਸਮਾਗਮ ’ਚ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ, ਸਿਆਸੀ ਆਗੂਆਂ ਤੇ ਸਿੱਖਿਆ ਸ਼ਾਸਤਰੀ ਆਦਿ ਨੇ ਸ਼ੋਕ ਸਭਾ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡਾ.ਅਰਵਿੰਦ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਨਮੀਤ ਸਿੰਘ, ਡਾ. ਅਮਰਜੀਤ ਸਿੰਘ ਸਿੱਧੂ ਸਾਬਕਾ ਮੁਖੀ ਕਾਮਰਸ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸਮਾਜ ਸੇਵੀ ਕਰਮ ਸਿੰਘ ਹੁੰਦਲ, ਅਮਰਜੀਤ ਸਿੰਘ ਸਾਬਕਾ ਵਧੀਕ ਸੌਲੀਸਿਟਰ ਜਨਰਲ ਭਾਰਤ ਸਰਕਾਰ, ਡਾ. ਕੁਲਵੰਤ ਸਿੰਘ, ਡਾ. ਜਗਰੂਪ ਸਿੰਘ ਸੋਖੋਂ, ਸਵਰਨ ਸਿੰਘ ਭੰਗੂ, ਆਰ. ਐਸ. ਸਿੱਧੂ ਸਾਬਕਾ ਰਜਿਸਟਰਾਰ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਵਰਨ ਸਿੰਘ ਭੰਗੂ, ਕੰਵਲਜੀਤ ਸਿੰਘ ਪੰਨੂ, ਪੈਨਸ਼ਨਰ ਐਸੋਸਿਏਸ਼ਨ ਤਹਿਸੀਲ ਮੁਕੇਰੀਆਂ ਪ੍ਰਧਾਨ ਗਿਆਨ ਸਿੰਘ ਗੁਪਤਾ, ਦਸੂਹਾ ਵਿਧਾਇਕ ਐਡ. ਕਰਮਵੀਰ ਘੁੰਮਣ ਆਦਿ ਨੇ ਸਵ ਗੁਰਚਰਨ ਕੌਰ ਮੰਡ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਡਾ. ਸੁਰਿੰਦਰ ਮੰਡ ਵੱਲਂ ਇਸ ਮੌਕੇ ਵੱਖ ਵੱਖ ਸੰਸਥਾਵਾਂ ਨੂੰ ਵਿਛਡ਼ੀ ਰੂਹ ਦੀ ਯਾਦ ਵਿੱਚ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਡਾ. ਮੰਡ ਦੀਆਂ ਬੇਟੀਆਂ ਮਲਿਕਾ, ਮੰਨਤ ਅਤੇ ਸੀਰਤ ਤੋਂ ਇਲਾਵਾ ਪ੍ਰੋ. ਬਲਦੇਵ ਸਿੰਘ ਬੱਲੀ, ਐਡ. ਰਘਵੀਰ ਟੇਰਕਿਆਣਾ, ਪ੍ਰੋ. ਅਜੇ ਸਹਿਗਲ, ਪ੍ਰੋ. ਬਲਬੀਰ ਸਿੰਘ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਹਰਸ਼ ਮਹਿਤਾ, ਪ੍ਰਿੰ. ਗੁਰਾਂ ਦਾਸ, ਬੀਬੀਐਮਬੀ ਡੀਏਵੀ ਪਬਲਿਕ ਸਕੂਲ ਦੇ ਸਟਾਫ਼ ਮੈਂਬਰ, ਇਲਾਕੇ ਦੇ ਪੰਚ ਸਰਪੰਚ, ਸਿੱਖਿਆ ਸ਼ਾਸਤਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।





