ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਦੇ ਸਕਾਲਰਜ ਲਈ ‘ਪਪਿੱਟ ਮੈਸਟਰੋਸ ਅਤੇ ਸਟੋਰੀ ਟੈਲਿੰਗ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਬੱਚੇ ਘਰੋਂ ਵੱਖ-ਵੱਖ ਕਠਪੁਤਲੀਆਂ ਲੈ ਕੇ ਆਏ ਅਤੇ ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਅੰਗਰੇਜ਼ੀ ਵਿਚ ਵੱਖ-ਵੱਖ ਵਿਸ਼ਿਆਂ ਦਾ ਪਾਠ ਕੀਤਾ ਜਿਵੇਂ ਕਿ ਸਨ ਐਂਡ ਵਿੰਡ, ਐਲੀਫੈਂਟ ਐਂਡ ਹਿੱਜ ਫਰੈਂਡ,ਐਂਟ ਐਂਡ ਡਵ, ਟਰੂ ਫਰੈਂਡਜ਼, ਹੈਪੀ ਫਰੈਂਡਜ਼, ਟੂ ਸਿਲੀ ਗੋਟਾ,ਡੋਗ ਐਂਡ ਡੰਕੀ, ਥ੍ਰੀ ਡਕਸ ਆਦਿ ਉੱਤੇ ਕਹਾਣੀਆਂ ਸੁਣਾਈਆਂ। ਇਸ ਮੁਕਾਬਲੇ ਦਾ ਮਕਸਦ ਬੱਚਿਆਂ ਦੀ ਕਲਪਨਾ ਸ਼ਕਤੀ ਦਾ ਵਿਕਾਸ ਕਰਨਾ ਅਤੇ ਕਹਾਣੀ ਦੇ ਮਾਧਿਅਮ ਰਾਹੀਂ ਚੰਗੀ ਅਤੇ ਨੈਤਿਕ ਸਿੱਖਿਆ ਦੇਣਾ ਹੈ।ਛੋਟੇ ਬੱਚਿਆਂ ਨੇ ਵੱਖ-ਵੱਖ ਆਵਾਜ਼ਾਂ ਅਤੇ ਚਿਹਰੇ ਦੇ ਹਾਵ-ਭਾਵਾਂ ਨਾਲ ਆਪਣੀ ਕਹਾਣੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਅਤੇ ਇੱਕ ਦੂਜੇ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਵੀ ਦਿਖਾਈ। ਬੱਚਿਆਂ ਦੀ ਇਸ ਪ੍ਰਤਿਭਾ ਨੂੰ ਦੇਖਦਿਆਂ ਡਿਪਟੀ ਡਾਇਰੈਕਟਰ ਇੰਨੋਕਿਡਜ਼ ਸ਼੍ਰੀਮਤੀ ਅਲਕਾ ਅਰੋੜਾ ਨੇ ਬੱਚਿਆਂ ਦੀ ਇਸ ਖੂਬਸੂਰਤ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਲਿਆਉਂਦੇ ਹਨ।ਬੱਚਿਆਂ ਦੇ ਉਚਾਰਨ-ਕੁਸ਼ਲਤਾ, ਸੁਣਨ-ਸ਼ਕਤੀ ਦੇ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਵੱਧਦਾ ਹੈ।
ਇਸ ਮੁਕਾਬਲੇ ਵਿੱਚ ਗਰੀਨ ਮਾਡਲ ਟਾਊਨ ਦੀ ਜਾਨੀਆ ਸਰੀਨ, ਜਪਰੋਜ਼ ਕੌਰ, ਰਿਆਨਾ ਗਾਬਾ, ਰੇਯਾਂਸ਼ ਕੁਮਾਰ ਪਹਿਲੇ ਸਥਾਨ ’ਤੇ ਰਹੇ। ਲੋਹਾਰਾਂ ਵਿੱਚ ਰਿਧੀ, ਨੂਰਪੁਰ ਵਿੱਚ ਰਿਹਾਂਸ਼ੀ, ਕੈਂਟ ਜੰਡਿਆਲਾ ਰੋਡ ਵਿੱਚ ਸਕਸ਼ਮ ਕੋਹਲੀ ਅਤੇ ਕਪੂਰਥਲਾ ਰੋਡ ਵਿੱਚ ਤਨਮਯ ਜੈਰਥ ਅਤੇ ਖਿਆਤੀ ਪਹਿਲੇ ਸਥਾਨ ’ਤੇ ਰਹੇ।





