ਜਲੰਧਰ, 18 ਅਪ੍ਰੈਲ (The Mirror Punjab)ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਹੈਰੀਟੇਜ ਕਲੱਬ ਦੇ ਵਿਦਿਆਰਥੀਆਂ ਤੋਂ ਅਨੇਕਾ ਗਤੀਵਿਧੀਆਂ ਕਰਵਾ ਕੇ ‘ਵਰਲਡ ਹੈਰੀਟੇਜ ਡੇ’ ਧੂਮਧਾਮ ਨਾਲ ਮਨਾਇਆ ਗਿਆ। ਹੈਰੀਟੇਜ ਕਲੱਬ ਦੇ ਅੰਬੈਸਡਰ ਵਿਦਿਆਰਥੀਆਂ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਦਾ ਉਦੇਸ਼ ਮਨੁੱਖੀ ਸੱਭਿਅਤਾ ਨਾਲ ਜੁੜੇ ਇਤਿਹਾਸਕ ਅਤੇ ਸੰਸਕ੍ਰਿਤਿਕ ਸਥਾਨਾਂ ਦੀ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਉਤੇ ਹੈਰੀਟੇਜ ਕੱਲਬ ਦੇ ਵਿਦਿਆਰਥੀਆਂ ਦੁਆਰਾ ਤਿਆਰ ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਪਹਿਲੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿਖਾਈ ਗਈ, ਜਿਸ ਵਿੱਚ ਉਨ੍ਹਾਂ ਨੂੰ ਦੇਸ਼ ਦੀ ਵਿਰਾਸਤ ਸੰਸਕ੍ਰਿਤਿਕ ਸਥਾਨਾਂ ਦੀ ਪੂਰਨ ਰੂਪ ਨਾਲ ਜਾਣਕਾਰੀ ਦਿੱਤੀ ਗਈ। ਜਮਾਤ ਸਤੱਵੀਂ ਦੇ ਵਿਦਿਆਰਥੀਆਂ ਨੇ ਬੈਚ ਮੇਕਿੰਗ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਵਿਭਿੰਨ ਆਕ੍ਰਿਤੀਆਂ ਬਣਾ ਕੇ ਬੈਚ ਤਿਆਰ ਕੀਤੇ। ਦੂਸਰੀ ਜਮਾਤ ਦੇ ਵਿਦਿਆਰਥੀਆਂ ਦੇ ਲਈ ‘ਮੀ ਐਂਡ ਮਾਈ ਵਰਲਡ’ ਧੀਮ ਦੇ ਅੰਤਰਗਤ ਸਪੀਚ ਡਿਲਿਵਰੀ ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੰਨ੍ਹੇ ਵਿਦਿਆਰਥੀਆਂ ਨੇ ਆਪਣੇ ਮਨਪਸੰਦ ਮੋਨੂਮੈਂਟਸ ਦਾ ਨਾਮ ਦੱਸ ਕੇ ਉਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਹਮੇਸ਼ਾਂ ਦੇਸ਼ ਦੀ ਵਿਰਸਾਤ ਸੰਸਕ੍ਰਿਤਿਕ ਸਥਾਨਾਂ ਨੂੰ ਸਾਫ ਅਤੇ ਸੁਰੱਖਿਅਤ ਰੱਖਣ ਵਿੱਚ ਆਪਣਾ ਪੂਰਨ ਯੋਗਦਾਨ ਦੇਣਗੇ। ਜਮਾਤਾਂ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ ਦੱਸਿਆ ਕਿ ਜੇਕਰ ਉਹ ਇਸ ਉਮਰ ਵਿੱਚ ਹੀ ਦੇਸ਼ ਦੀ ਵਿਰਾਸਤ ਨੂੰ ਸਾਫ-ਸੁਥਰਾ ਰੱਖਣਗੇ, ਉਸਨੂੰ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਾਉਣਗੇ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਦੇਸ਼ ਦੇ ਨਿਰਮਾਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਜ਼ਰੂਰ ਦੇ ਸਕਣਗੇ।





