ਦੀਪਕ ਠਾਕੁਰ
ਤਲਵਾਡ਼ਾ,28 ਮਾਰਚ -ਇੱਥੇ ਨੰਬਰਦਾਰ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਐਡ ਕਰਮਵੀਰ ਘੁੰਮਣ ਨੂੰ ਸਨਮਾਨਿਤ ਕੀਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਮਲਕੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਪੈਟਰਨ ’ਤੇ ਮਾਣ ਭੱਤੇ ’ਚ ਵਾਧਾ ਕਰਨ, ਨੰਬਰਦਾਰ ਦੀ ਮੌਤ ਹੋਣ ਉਪਰੰਤ ਉਸਦੇ ਪਰਿਵਾਰਕ ਮੈਂਬਰ ਨੂੰ ਹੀ ਪਹਿਲ ਦੇ ਆਧਾਰ ’ਤੇ ਨਿਯੁਕਤ ਅਤੇ ਮੌਤ ਤੋਂ ਤੁਰੰਤ ਨਵਾਂ ਨੰਬਰਦਾਰ ਬਣਾਉਣ, ਟੋਲ ਪਲਾਜ਼ਿਆਂ ’ਤੇ ਟੋਲ ਮੁਆਫ਼ ਕਰਨ, ਪਿੰਡ ਦੇ ਵਿਕਾਸ ਲਈ ਬਣਨ ਵਾਲੀ ਹਰ ਕਮੇਟੀ ’ਚ ਨੰਬਰਦਾਰ ਨੂੰ ਲਾਜ਼ਮੀ ਮੈਂਬਰ ਪਾਉਣ, ਪਿੰਡ ਦੇ ਵਸੀਕੇ ਦੀ ਤਸਦੀਕ ਸਬੰਧਤ ਪਿੰਡ ਦੇ ਨੰਬਰਦਾਰ ਵੱਲੋਂ ਕਰਨਾ ਲਾਜ਼ਮੀ ਕੀਤਾ ਜਾਵੇ, ਨੰਬਰਦਾਰ ਅਤੇ ਉਸਦੇ ਪਰਿਵਾਰ ਲਈ ਮੁਫ਼ਤ ਮੈਡੀਕਲ ਸੁਵਿਧਾ ਦਾ ਪ੍ਰਬੰਧ ਕਰਨ ਆਦਿ ਮੰਗਾਂ ਬਾਰੇ ਵਿਧਾਇਕ ਘੁੰਮਣ ਨੂੰ ਜਾਣੂ ਕਰਵਾਇਆ। ਯੂਨੀਅਨ ਵੱਲੋਂ ਉਕਤ ਮੰਗਾਂ ਸਬੰਧੀ ਮੰਗ ਪੱਤਰ ਵੀ ਵਿਧਾਇਕ ਘੁੰਮਣ ਨੂੰ ਸੌਂਪਿਆ।





