*ਧਾਰਮਿਕ ਸੰਸਥਾਵਾਂ ਦੇ ਮੁੱਖ ਸੇਵਾਦਾਰਾਂ ਨਾਲ ਐਸ ਪੀ ਸ਼ਾਹਕੋਟ ਨੇ ਕੀਤੀ ਮੀਟਿੰਗ*

Uncategorized
Spread the love

ਲੋਹੀਆਂ ਖਾਸ 29 ਅਪ੍ਰੈਲ (ਰਾਜੀਵ ਕੁਮਾਰ ਬੱਬੂ )-ਪਿਛਲੇ ਦਿਨੀਂ ਮੋਰਿੰਡਾ ਦੇ ਗੁਰਦਵਾਰਾ ਸਾਹਿਬ ਵਿੱਚ ਇਕ ਸ਼ਖਸ ਨੇ ਦੋ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਦੇਖਦੇ ਹੋਏ ਥਾਣਾ ਮੁੱਖੀ ਲੋਹੀਆਂ ਜੈ ਪਾਲ ਦੀ ਦੇਖਰੇਖ ਹੇਠ ਥਾਣਾ ਲੋਹੀਆਂ ਵਿੱਖੇ ਐਸ ਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਵੱਲੋ ਲੋਹੀਆਂ ਦੀਆਂ ਸਾਰੇ ਧਰਮਾਂ ਦੀਆਂ ਸੰਸਥਾਵਾਂ ਦੇ ਮੁੱਖ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਿਤੀ ਗਈ ਤਾਂ ਜੋ ਕਿ ਕਿਸੇ ਵੀ ਧਰਮ ਨਾਲ ਸਬੰਧਿਤ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕੇ ਸਾਰੇ ਧਾਰਮਿਕ ਅਸਥਾਨਾ ਤੇ ਸੀ ਸੀ ਟੀ ਵੀ ਕੈਮਰੇ ਵੀ ਲਗਵਾਏ ਜਾਣ।ਇਸ ਮੋਕੇ ਡਾਕਟਰ ਸਤਨਾਮ ਸਿੰਘ, ਵਪਾਰ ਮੰਡਲ ਲੋਹੀਆਂ ਦੇ ਸਰਪ੍ਰਸਤ ਕੁਲਵੰਤ ਰਾਏ ਸ਼ਰਮਾ, ਮੋਨੂੰ ਅਰੋੜਾ, ਕੁਲਵੰਤ ਸਿੰਘ ਮਹਿਰਾਜਵਾਲਾ, ਤਰਸੇਮ ਸਿੰਘ, ਚਰਨ ਸਿੰਘ ਚੰਦੀ, ਗੁਰਚਰਨ ਸਿੰਘ, ਦਵਿੰਦਰ ਸਿੰਘ, ਮੁਖਤਾਰ ਮੁਹੰਮਦ, ਸਰਦਾਰ ਮੁਹੰਮਦ ਕੁਰੇਸ਼ੀ, ਅਲੀ ਹਸਨ, ਆਬਿਦ ਖਾਂਨ,ਪ੍ਰਧਾਨ ਫ਼ਕੀਰ ਮੁਹੰਮਦ, ਮੁਹੰਮਦ ਸ਼ਫੀ ਬੂਟਾ, ਸਾਬਕਾ ਕੌਂਸਲਰ ਬਲਬੀਰ ਸਿੰਘ, ਸਾਬਕਾ ਕੌਂਸਲਰ ਬਲਬੀਰ ਸਾਹਿਬ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *