*ਸ਼੍ਰੋਮਣੀ ਅਕਾਲੀ ਦਲ ਫ਼ਤਹਿ ਦੇ ਮੁਖੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਉਸਦੇ ਘਰ ਵਿੱਚ ਨਜ਼ਰਬੰਦ*

Uncategorized
Spread the love

ਪੈਰਿਸ 24 ਸਤੰਬਰ (ਭੱਟੀ ਫਰਾਂਸ ) ਕਨੇਡਾ ਵਿੱਚ ਸ਼ਹੀਦ ਹੋਏ ਹਰਦੇਵ ਸਿੰਘ ਨਿੱਝਰ ਦੀ ਆਤਮਿਕ ਸ਼ਾਤੀ ਵਾਸਤੇ ਪਿੰਡ ਕਾਹਨ ਸਿੰਘ ਵਾਲਾ ਵਿਖ਼ੇ ਸ਼੍ਰੀ ਆਖੰਡਿਪਾਠ ਸਾਹਿਬ ਜਿਹੜੇ ਕਿ ਅੱਜ ਪ੍ਰਾਰੰਭ ਹੋਣੇ ਸਨ, ਉਸਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਪੰਜਾਬ ਦੀ ਭਗਵੰਤ ਸਰਕਾਰ ਨੇ ਰੋਕ ਲਗਾਉਂਦੇ ਹੋਏ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਉਸਦੇ ਸਾਥੀਆਂ ਨੂੰ ਉਸਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਹੈ | ਇਸ ਬਾਰੇ ਮੀਡੀਆ ਨੂੰ ਬਕਾਇਦਾ ਲਿਖਤੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਫਤਿਹ ( ਯੋਰਪ) ਦੇ ਸਰਪ੍ਰਸਤ ਜਗਤਾਰ ਸਿੰਘ ਮਾਹਲ, ਕਿਰਪਾਲ ਸਿੰਘ ਬਾਜਵਾ ( ਬੈਲਜੀਅਮ )ਚੇਅਰਮੈਨ , ਦੇਵਿੰਦਰ ਸਿੰਘ ਮੱਲੀ ( ਸਪੇਨ) ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਥਿੰਦ, ਜਰਨਲ ਸਕੱਤਰ ਭਾਈ ਇੰਦਰਜੀਤ ਸਿੰਘ ਨਿਹੰਗ ( ਜਰਮਨੀ) ਜਨਰਲ ਸਕੱਤਰ ਭਾਈ ਸਮਸ਼ੇਰ ਸਿੰਘ ਫਰਾਂਸ, ਪ੍ਰੈਸ ਸਕੱਤਰ ਸਰਬਜੀਤ ਸਿੰਘ, ਮੁੱਖ ਸਲਾਹਕਾਰ ਬਲਜੀਤ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਅਤੇ ਆਤਮਿਕ ਸ਼ਾਂਤੀ ਵਾਸਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਨੂੰ ਰੋਕਣਾ ਕਿਸੇ ਵੀ ਤਰੀਕੇ ਜਾਇਜ ਨਹੀਂ ਠਹਿਰਾਇਆ ਜਾ ਸੱਕਦਾ | ਅਸੀਂ ਪੰਜਾਬ ਸਰਕਾਰ ਦੀ ਇਸ ਕੋਝੀ ਅਤੇ ਅਰਥਹੀਣ ਕਾਰਵਾਈ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਸਿੱਖ ਕੌਮ ਦੇ ਵਿੱਚ ਰੋਹ ਜਾਗਣ ਤੋਂ ਪਹਿਲਾਂ ਪਹਿਲਾਂ ਸਾਡੇ ਆਗੂਆਂ ਨੂੰ ਜਲਦ ਤੋਂ ਜਲਦ ਰਿਹਾ ਕਰ ਦੇਵੇਗੀ | 

Leave a Reply

Your email address will not be published. Required fields are marked *