*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਉਪਰਾਲੇ ਸਦਕਾ ਅਮਰੀਕ ਸਿੰਘ 81ਅਤੇ ਬਲਵਿੰਦਰ ਸਿੰਘ 39 ਦਾ ਫਰਾਂਸ ‘ਚ ਹੋਇਆ ਸਸਕਾਰ———ਰਾਜੀਵ ਚੀਮਾ*

Uncategorized
Spread the love

ਪੈਰਿਸ 14 ਫਰਵਰੀ ( ਭੱਟੀ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ( ਫਰਾਂਸ ) ਦੇ ਸੈਕਟਰੀ ਰਾਜੀਵ ਚੀਮਾ ਅਤੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਇੱਕਆਸੀ ਸਾਲਾ ਅਮਰੀਕ ਸਿੰਘ ਪਿੰਡ ਮਹਿਟਾ ਜਿਲ੍ਹਾ ਜਲੰਧਰ, ਜਿਸਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਚੌਵੀ ਦਸੰਬਰ ਅਤੇ ਉਣਤਾਲੀ ਸਾਲਾ ਬਲਵਿੰਦਰ ਸਿੰਘ ਪਿੰਡ ਭੋਲੱਥ ਜ਼ਿਲਾ ਕਪੂਰਥਲਾ ਦੀ ਮੌਤ ਅਠਾਰਾਂ ਜਨਵਰੀ ਨੂੰ ਘਰ ਵਿੱਚ ਹੀ ਸੁੱਤੇ ਪਏ ਮੌਤ ਹੋ ਗਈ ਸੀਂ ਦਾ ਕ੍ਰਮਵਾਰ ਸਾਰੀਆਂ ਕਾਗਜ਼ੀ ਕਰਵਾਈਆਂ ਮੁਕੰਮਲ ਕਰਨ ਉਪਰੰਤ ਛੇਅ ਫਰਵਰੀ ਅਤੇ ਤੇਰਾਂ ਫਰਵਰੀ ਨੂੰ ਸਸਕਾਰ ਕਰ ਦਿੱਤਾ ਗਿਆ ਹੈ | ਅਮਰੀਕ ਸਿੰਘ ਦਾ ਸਸਕਾਰ ਕਰਨ ਵਾਸਤੇ ਇਟਲੀ ਤੋਂ ਉਸਦੇ ਪਰਿਵਾਰਿਕ ਮੈਂਬਰ, ਜਦਕਿ ਬਲਵਿੰਦਰ ਸਿੰਘ ਦੇ ਸਸਕਾਰ ਮੌਕੇ ਉਸਦੇ ਫਰਾਂਸ ਵੱਸਦੇ ਯਾਰ ਦੋਸਤ ਹਾਜਿਰ ਸਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਸਾਰੀਆਂ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਮੋਢਾ ਦੇ ਕੇ ਸ਼ਮਸ਼ਾਨਘਾਟ ਭੇਜਿਆ ਗਿਆ | ਇਨ੍ਹਾਂ ਦੋਹਾਂ ਮਿਰਤਕ ਦੇਹਾਂ ਵਿੱਚੋਂ ਅਮਰੀਕ ਸਿੰਘ ਦੇ ਸਸਕਾਰ ਦਾ ਸਾਰਾ ਖਰਚਾ 650 € ਗੱਡੀ ਦੇ ਕਿਰਾਏ ਸਮੇਤ 1300+ 2746 = 4046 + 650 = 4696 € ਦੋ ਵਾਰ ਹਾਲ ਬੁੱਕ ਕਰਨ ਕਰਕੇ, ਜਿਸ ਵਿੱਚੋਂ 4500€ ਉਸਦੇ ਪਰਿਵਾਰਿਕ ਮੈਂਬਰਾਂ ਨੇ ਦਿੱਤਾ ਹੈ, ਜਦਕਿ 196€ ਸੰਸਥਾ ਵੱਲੋਂ ਦਿੱਤੇ ਗਏ ਹਨ | ਇਸੇਤਰਾਂ ਬਲਵਿੰਦਰ ਸਿੰਘ ਦਾ 2213 € ਸਿਰਫ ਇੱਕ ਵਾਰੀ ਹਾਲ ਬੁੱਕ ਕਰਨ ਕਰਕੇ ਉਸਦੇ ਫਰਾਂਸ ਵੱਸਦੇ ਯਾਰਾਂ ਦੋਸਤਾਂ ਨੇ ਕੀਤਾ ਹੈ | ਅਮਰੀਕ ਸਿੰਘ ਦਾ ਖਰਚਾ 2460 € ਤੋਂ ਜਿਆਦਾ ਇਸ ਕਰਕੇ ਹੋਇਆ ਹੈ ਕਿਉਂਕਿ ਉਸਦੀ ਮਿਰਤਕ ਜਿਸ ਜਗਾਹ ਪੁਲਿਸ ਵੱਲੋਂ ਭੇਜੀਂ ਗਈ ਸੀ ਉੱਥੇ ਹਰ ਰੋਜ ਚਾਲੀ ਯੂਰੋ ਦੇਣੇ ਪੈਂਦੇ ਸਨ ਅਤੇ ਪਰਿਵਾਰ ਚਾਹੁੰਦਾ ਸੀਂ ਕਿ ਉਸਦੇ ਭਾਰਤ ਵੱਸਦੇ ਪਰਿਵਾਰਿਕ ਮੈਂਬਰ ਵੀਜਾ ਲਗਵਾ ਕੇ ਸਸਕਾਰ ਮੌਕੇ ਪਹੁੰਚ ਸਕਣ, ਐਪਰ ਇਸਤਰਾਂ ਹੋ ਨਹੀਂ ਸਕਿਆ, ਸੋ ਇਸ ਕਾਰਨ ਕਰਕੇ ਮਜਬੂਰੀਵੱਸ ਖਰਚਾ ਜਿਆਦਾ ਹੋ ਗਿਆ ਹੈ, ਜਿਸਦਾ ਸੰਸਥਾ ਦੇ ਮੈਂਬਰਾਂ ਨੂੰ ਵੀ ਅਫਸੋਸ਼ ਹੈ, ਜਦਕਿ ਬਲਵਿੰਦਰ ਸਿੰਘ ਦੀ ਮਿਰਤਕ ਦੇਹ ਸਰਕਾਰੀ ਮੁਰਦਾਘਰ ਘਰ ਵਿੱਚ ਸੀ, ਜਿੱਥੇ ਸਿਵਾਏ ਸਸਕਾਰ ਦੇ ਕੋਈ ਹੋਰ ਵਾਧੂ ਖਰਚਾ ਨਹੀਂ ਦਿੱਤਾ ਜਾਂਦਾ | ਇੱਥੇ ਇਹ ਦੱਸਣਯੋਗ ਹੈ ਕਿ, ਜੱਦ, ਕਿਸੇ ਪਰਿਵਾਰ ਕੋਲ਼ੋਂ, ਪੂਰੇ ਪੈਸਿਆਂ ਦਾ ਪ੍ਰਬੰਧ ਵੇਲੇ ਸਿਰ ਨਾ ਹੋ ਸਕੇ ਤਾਂ ਸੰਸਥਾ ਦੇ ਮੈਂਬਰ ਆਪਣੇ ਵੱਲੋਂ ਉਪਰਾਲਾ ਕਰਕੇ ਪੈਸੇ ਇੱਕਠੇ ਕਰਦੇ ਹਨ, ਜਾਂ ਫਿਰ ਆਪਣੀ ਜੇਬ ‘ਚੋੰ ਦਿੰਦੇ ਹਨ, ਵਰਨਾ ਸਾਰੀਆਂ ਕਾਗਜ਼ੀ ਕਰਵਾਈਆਂ ਮੁਕੰਮਲ ਕਰਨੀਆਂ ਅਤੇ ਭੱਜ ਦੌੜ ਕਰਨੀ ਸੰਸਥਾ ਦਾ ਜਿੰਮਾਂ ਹੁੰਦਾ ਹੈ | ਹੁਣ ਤੱਕ ਇਸ ਸੰਸਥਾ ਵੱਲੋਂ ਇਹ ਦੋ ਸਸਕਾਰ ਮਿਲਾ ਕੇ ਮਿਰਤਕ ਦੇਹਾਂ ਦੀ ਕੁੱਲ ਗਿਣਤੀ 2003 ਤੋਂ ਲੇ ਕੇ ਹੁਣ ਤੱਕ 373 ਹੋ ਗਈ ਹੈ | 

 

Leave a Reply

Your email address will not be published. Required fields are marked *