ਟੋਕੀਓ (ਦਾ ਮਿਰ ਰ ਪੰਜਾਬ)-: ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ 1980 ਤੋਂ ਬਾਅਦ ਪਹਿਲੀ ਵਾਰ ਓਲੰਪਿਕ ਵਿੱਚ ਤਗਮਾ ਜਿੱਤਿਆ ਹੈ। ਭਾਰਤ ਨੇ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ ਜਰਮਨੀ ਨੂੰ 5-4 ਨਾਲ ਹਰਾਇਆ। ਸਮੁੱਚੇ ਓਲੰਪਿਕ ਇਤਿਹਾਸ ਵਿੱਚ ਇਹ ਸਾਡਾ 12 ਵਾਂ ਹਾਕੀ ਮੈਡਲ ਹੈ। ਮੈਚ ਦੇ ਇੱਕ ਸਮੇਂ ਭਾਰਤੀ ਟੀਮ 1-3 ਨਾਲ ਪਿੱਛੇ ਸੀ। ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।





