ਨਵੀਂ ਦਿੱਲੀ 🙁 ਦਾ ਮਿਰ ਰ ਪੰਜਾਬ )- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ । ਇਸੇ ਸਾਲ 2 ਮਾਰਚ ਨੂੰ ਉਨ੍ਹਾਂ ਦੀ ਇਸ ਆਹੁਦੇ ਲਈ ਨਿਯੁਕਤੀ ਹੋਈ ਸੀ । ਉਨ੍ਹਾਂ ਨੂੰ ਪੰਜਾਬ ਵਿੱਚ ਕੈਬਿਨਟ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਕੇ ਸੂਚਿਤ ਕੀਤਾ ਹੈ ।





