*ਸੁਸ਼ੀਲ ਕੁਮਾਰ ਪਿੰਕੀ ਦੇ ਦਸੂਹਾ ਵਿਖੇ ਸਥਿੱਤ ਦਫਤਰ ਵਿੱਚ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਭਗਵਾਨ ਸਿੰਘ ਚੋਹਾਨ ਨੂੰ ਕੀਤਾ ਸਨਮਾਨਿਤ*

पंजाब
Spread the love

ਪੈਰਿਸ 7 ਦਸੰਬਰ (ਭੱਟੀ ਫਰਾਂਸ ) ਅੱਜਕੱਲ ਪੰਜਾਬ ਵਿਖੇ ਵਿਧਾਨ ਸਭਾ ਚੋਣਾਂ ਦਾ ਬੁਖਾਰ ਸਿਖਰਾਂ ਤੇ ਪਹੁੰਚਿਆ ਹੋਇਆ ਹੈ | ਪੰਜਾਬ ਦੀ ਹਰੇਕ ਰਾਜਨੀਤਿਕ ਪਾਰਟੀ ਆਪੋ ਆਪਣੀ ਜਗਾਹ ਆਪਣੀ ਸਰਕਾਰ ਬਣਾਉਣ ਵਾਸਤੇ ਜ਼ੋਰ ਅਜਮਾਇਸ਼ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦੀ ਸਰਕਾਰ ਬਣਾਉਣ ਵਾਸਤੇ ਆਪਣੇ ਸਿਰਕੱਢ ਨੇਤਾਵਾਂ ਦੇ ਸਹਿਯੋਗ ਨਾਲ਼ ਸ਼੍ਰੀ ਭਗਵਾਨ ਸਿੰਘ ਚੋਹਾਨ, ਜਿਹੜੇ ਕਿ ਬਸਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਵੀ ਹਨ, ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ | ਇਸੇ ਕੜੀ ਦੇ ਤਹਿਤ ਪਿਛਲੇ ਦਿਨੀ ਜਦ ਸ਼੍ਰੀ ਭਗਵਾਨ ਸਿੰਘ ਜੀ ਚੋਹਾਨ ਪਾਰਟੀ ਦੇ ਪ੍ਰਚਾਰ ਵਾਸਤੇ ਦਸੂਹਾ ਪਹੁੰਚੇ ਤਾਂ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਚੋਹਾਨ ਸਾਹਿਬ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਸੁਸ਼ੀਲ ਕੁਮਾਰ ਪਿੰਕੀ ਦੇ ਦਫਤਰ ਵਿੱਚ ਚੋਹਾਨ ਸਾਹਿਬ ਦਾ ਨਿੱਘਾ ਸਵਾਗਤ ਕਰਨ ਦੇ ਨਾਲ਼ ਨਾਲ਼ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇੱਥੇ ਇਹ ਦੱਸਣਯੋਗ ਹੈ ਕਿ ਭਗਵਾਨ ਸਿੰਘ ਚੌਹਾਨ ਜਿਸ ਜਗਾਹ ਵੀ ਪਾਰਟੀ ਦੇ ਚੋਣ ਪ੍ਰਚਾਰ ਵਾਸਤੇ ਮੀਟਿੰਗ ਕਰਦੇ ਹਨ, ਉਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਜਾਦੀ ਹੈ, ਕਿਉਂਕਿ ਸ਼੍ਰੀ ਭਗਵਾਨ ਸਿੰਘ ਚੌਹਾਨ ਦਾ ਗੱਲ ਕਰਨ ਅਤੇ ਵੋਟਰਾਂ ਨੂੰ ਪ੍ਰੇਰਨ ਦਾ ਪਿਆਰ ਭਰਿਆ ਅਨੋਖਾ ਤਰੀਕਾ ਵੋਟਰਾਂ ਨੂੰ ਭਰਮਾਂ ਲੈਂਦਾ ਹੈ, ਜਿਸ ਕਰਕੇ ਲੋਕ ਭਗਵਾਨ ਸਿੰਘ ਚੌਹਾਨ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਹਰੇਕ ਜਗਾਹ ਆਏ ਦਿਨ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ |

Leave a Reply

Your email address will not be published. Required fields are marked *