ਕੈਪਟਨ ਅਮਰਿੰਦਰ ਸਿੰਘ ਦੀ ਭੂਆ ਦਾ ਮੁੰਡਾ ਬੀਜੇਪੀ ਵਿੱਚ ਸ਼ਾਮਲ

देश
Spread the love

ਨਵੀਂ ਦਿੱਲੀ (ਦਾ ਮਿਰਰ ਪੰਜਾਬ)- ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕੀ ਭੂਆ ਦਾ ਮੁੰਡਾ ਅਰਵਿੰਦ ਖੰਨਾ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਨਵੀਂ ਦਿੱਲੀ ਵਿਖੇ ਸੀਨੀਅਰ ਬੀਜੇਪੀ ਲੀਡਰਾਂ ਦੀ ਹਾਜ਼ਰੀ ਵਿੱਚ ਦਾਖਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਰਵਿੰਦ ਖੰਨਾ ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਸ੍ਰੀ ਅਰਵਿੰਦ ਖੰਨਾ ਇਸ ਵਾਰ ਵੀ ਧੂਰੀ ਤੋਂ ਚੋਣ ਲੜਨਗੇ ਪਰ ਇਸ ਵਾਰ ਚੋਣ ਨਿਸ਼ਾਨ ਹੱਥ ਨਹੀਂ ਬਲਕਿ ਕਮਲ ਦਾ ਫੁੱਲ ਹੋਵੇਗਾ।

Leave a Reply

Your email address will not be published. Required fields are marked *