ਚੰਡੀਗੜ੍ਹ (ਦਾ ਮਿਰਰ ਪੰਜਾਬ )-ਕਾਂਗਰਸ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ ਇਹ ਝਟਕਾ ਹੁਣ ਮੋਗਾ ਤੋਂ ਲੱਗਿਆ ਹੈ ਜਿੱਥੇ ਮੌਜੂਦਾ ਵਿਧਾਇਕ ਹਰਜੋਤ ਕਮਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਹੈ ਅਤੇ ਇਹ ਦੱਸਣਯੋਗ ਹੈ ਕਿ ਅੱਜ ਕਾਂਗਰਸ ਦੀ ਜਾਰੀ ਸੂਚੀ ਵਿਚ ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ , ਜਿਸ ਤੋਂ ਨਰਾਜ਼ ਹੋ ਕੇ ਡਾਕਟਰ ਹਰਜੋਤ ਕਮਲ ਨੇ ਭਾਜਪਾ ਦਾ ਪੱਲਾ ਫੜਿਆ ਹੈ। ਉਹਨਾਂ ਨੂੰ ਭਾਜਪਾ ਵਿੱਚ ਦਾਖਲਾ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਵਾਇਆ ਹੈ।ਜ਼ਿਕਰਯੋਗ ਹੈ ਕਿ ਵਿਧਾਇਕ ਹਰਜੋਤ ਕਮਲ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾੰ ਸਾਫ ਆਖ ਦਿੱਤਾ ਸੀ ਟਿਕਟ ਨਾਲ ਮਿਲੀ ਤਾਂ ਉਹ ਕੁਝ ਹੋ ਸੋਚਣਗੇ।