ਚੰਡੀਗੜ੍ਹ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਸੀਨੀਅਰ ਕਾਂਗਰਸੀ ਲੀਡਰ ਮੈਡਮ ਨਿਮਿਸ਼ਾ ਮਹਿਤਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਭਾਜਪਾ ਵਿੱਚ ਦਾਖਲਾ ਲਿਆ।
ਦੱਸਣਯੋਗ ਹੈ ਕਿ ਹਲਕਾ ਗੜ੍ਹਸ਼ੰਕਰ ਤੋ ਮੈਡਮ ਨਮਿਸ਼ਾ ਮਹਿਤਾ ਹਲਕੇ ਵਿੱਚ ਪਿਛਲੇ ਕਾਫੀ ਸਮੇ ਤੋ ਸਰਗਰਮ ਸਨ ਅਤੇ ਕਾਗਰਸ ਵਲੋ ਬੀਤੇ ਦਿਨੀ ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਗਈ ਸੀ ਪਰ ਗੜ੍ਹਸ਼ੰਕਰ ਤੋਂ ਯੂਥ ਲੀਡਰ ਅਮਰਪ੍ਰੀਤ ਸਿੰਘ ਲਾਲੀ ਨੂੰ ਟਿਕਟ ਦੇ ਦਿੱਤੀ ਗਈ। ਟਿਕਟ ਨਾ ਮਿਲਣ ਕਰਕੇ ਮੈਡਮ ਨਮਿਸ਼ਾ ਮਹਿਤਾ ਪਾਰਟੀ ਦੀ ਕਾਰਜ਼ਗਾਰੀ ਤੋ ਨਰਾਜ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।