*ਨਵਜੋਤ ਸਿੱਧੂ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢਿਆ, ਰੇਲਵੇ ਸਟੇਸ਼ਨ ਤੇ ਲਾਵਾਰਸ ਹਾਲਤ ਵਿੱਚ ਹੋਈ ਮੌਤ-ਭੈਣ ਸੁਮਨ ਤੂਰ*

पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਨਵਜੋਤ ਸਿੰਘ ਸਿੱਧੂ ਨੇ ਪੈਸਿਆਂ ਦੇ ਖਾਤਰ ਆਪਣੇ ਪ੍ਰਵਾਰ ਨੂੰ ਬਰਬਾਦ ਕਰ ਦਿੱਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਤੂਰ ਨੇ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪੈਸਿਆਂ ਖਾਤਰ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਉਸ ਦੀ ਮੌਤ ਲਵਾਰਸ ਹਾਲਤ ਵਿੱਚ ਰੇਲਵੇ ਸਟੇਸ਼ਨ ਤੇ ਹੋ ਗਏ ਸੀ।

ਸੁਮਨ ਤੂਰ ਨੇ ਅੱਗੇ ਕਿਹਾ ਕਿ ਜਦੋਂ ਮੈਂ ਅਮਰੀਕਾ ਵਿਚ ਰਹਿੰਦੀ ਹੈ ਅਤੇ ਮੈਂ 20 ਜਨਵਰੀ ਨੂੰ ਆਪਣੇ ਛੋਟੇ ਭਰਾ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਈ ਪਰ ਉਨ੍ਹਾਂ ਨੇ ਮੈਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਿਆ। ਉਹਨਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਿਤਾ ਦੇ ਘਰ ਤੇ ਕਬਜ਼ਾ ਕਰ ਲਿਆ ਸੀ, ਜਿਸ ਦਾ ਕੇਸ ਮੇਰੀ ਮਾਂ ਨੇ ਸਿੱਧੂ ਤੇ ਕੀਤਾ ਸੀ। ਜਿਸ ਤੋਂ ਬਾਅਦ ਮੇਰੇ ਮਾਤਾ ਪਿਤਾ ਨੂੰ ਸ਼ੈਰੀ ਨੇ ਘਰੋਂ ਬਾਹਰ ਕੱਢ ਦਿੱਤਾ ਸੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇਕ ਅਖਬਾਰ ਵਿੱਚ ਇਸ ਬਿਆਨ ਦਿੱਤਾ ਸੀ ਕਿ ਮੈਂ ਛੋਟੇ ਹੁੰਦੇ ਹੀ ਪਰਵਾਰ ਤੋਂ ਵੱਖ ਹੋ ਗਿਆ ਸੀ, ਪਰ ਅਸਲ ਵਿੱਚ ਅਸਲੀਅਤ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੈਸਿਆਂ ਦੀ ਖਾਤਰ ਆਪਣੀ ਮਾਂ ਅਤੇ ਭੈਣਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਉਹਨਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਸੁਆਲ ਕਰਨ ਕੇ ਉਹ ਪਰਵਾਰ ਨਾਲੋਂ ਵੱਖ ਕਿਉਂ ਹੋਏ ਸਨ ? ਏਸ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ।

Leave a Reply

Your email address will not be published. Required fields are marked *