ਜਲੰਧਰ, 12 ਅਪ੍ਰੈਲ (ਦਾ ਮਿਰਰ ਪੰਜਾਬ)—ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿੱਚ ਵਿਸਾਖੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਤੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸੱਭਿਅਤਾ ਉੱਤੇ ਪ੍ਰਕਾਸ਼ ਪਾਉਂਦੇ ਹੋਏ ਬੱਚਿਆਂ ਨੂੰ ਵਿਸਾਖੀ ਤਿਉਹਾਰ ਦਾ ਇਤਿਹਾਸਕ ਮਹੱਤਵ ਦੱਸਿਆ ਗਿਆ। ‘ਪਰਾਊਡ ਟੂ ਬੀ’ ਪੰਜਾਬੀ ਥੀਮ ਦੇ ਅੰਤਰਗਤ ਬੱਚੇ ਗੱਭਰੂ-ਮੁਟਿਆਰਾਂ ਦੇ ਪਹਿਰਾਵੇ ਵਿੱਚ ਸੱਜ-ਧੱਜ ਕੇ ਆਏ। ਉਨ੍ਹਾਂ ਨੇ ਪੰਜਾਬ ਦਾ ਲੋਕ-ਨਾਚ ਗਿੱਧਾ ਤੇ ਭੰਗੜਾ ਪ੍ਰਸਤੁਤ ਕਰਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ ਬਿਨਾਂ ਬੱਚਿਆਂ ਦੇ ਲਈ ਵਿਭਿੰਨ ਪ੍ਰਤੀਯੋਗਿਤਾਵਾਂ ਜਿਵੇਂ :- ਪੱਖੀ ਮੇਕਿੰਗ, ਪੱਖੀ ਡੈਕੋਰੇਸ਼ਨ, ਪੰਜਾਬੀ ਕਵਿਤਾ ਉਚਾਰਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਾਰੀਆਂ ਜਮਾਤਾਂ ਵਿੱਚ ਬੱਚਿਆਂ ਤੋਂ ਵਿਸਾਖੀ ਤਿਉਹਾਰ ਉੱਤੇ ਲੇਖ ਲਿਖਵਾਇਆ ਗਿਆ।
ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਜਲੰਧਰ ਵਿੱਚ ‘ਕੰਮ ਹੀ ਪੂਜਾ ਹੈ’ ਦਾ ਸੰਦੇਸ਼ ਫੈਲਾਉਣ ਦੇ ਲਈ ਅਧਿਆਪਕਾਂ ਦੇ ਵਿੱਚ ਟੀਮ ਵਰਕ, ਸਹਿਯੋਗ, ਕਮਾਈ, ਆਸ਼ਾਵਾਦ, ਇੱਕਜੁਟਤਾ ਦੇ ਮੁੱਲਾਂ ਨੂੰ ਵਿਕਸਿਤ ਕਰਨ ਦੇ ਲਈ ਫਸਲਾਂ ਦਾ ਤਿਉਹਾਰ-ਵਿਸਾਖੀ ਮਨਾਇਆ ਗਿਆ। ਰੰਗ-ਬਿਰੰਗੇ ਪਹਿਰਾਵੇ ਵਿੱਚ ਵਿਦਿਆਰਥੀ ਅਧਿਆਪਕਾ ਵੈਸ਼ਾਲੀ ਅਰੋੜਾ ਅਤੇ ਸਾਕਸ਼ੀ ਠਾਕੁਰ ਨੇ ਢੋਲ ਦੀ ਥਾਪ ਦੇ ਨਾਲ ਲੈਅਬੱਧ ਢੰਗ ਨਾਲ ਗਿੱਧੇ ਅਤੇ ਭੰਗੜੇ ਦਾ ਮਨਮੋਹਕ ਪ੍ਰਦਰਸ਼ਨ ਕੀਤਾ। ਵਿਦਿਆਰਥੀ ਅਧਿਆਪਕਾ ਨੰਦਨੀ ਲੂਥਰਾ ਅਤੇ ਪੂਜਾ ਘੋਸ਼ ਨੇ ਭਾਸ਼ਣ ਦੇ ਮਾਧਿਅਮ ਨਾਲ ਭਾਰਤੀ ਕਿਸਾਨਾਂ ਲਈ ਵਿਸਾਖੀ ਦੇ ਮਹੱਤਵ ਨੂੰ ਸਮਝਾਇਆ। ਵਿਦਿਆਰਥੀ-ਅਧਿਆਪਕਾਂ ਦੁਆਰਾ ਸਾਰਿਆਂ ਦੇ ਮਨੋਰੰਜਨ ਲਈ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਅਤੇ ਟੱਪੇ ਗਾਏ ਗਏ, ਜਿਸਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।





