ਪੈਰਿਸ / ਨਵੀਂ ਦਿੱਲੀ 6 ਜੁਲਾਈ (ਦਾ ਮਿਰਰ ਪੰਜਾਬ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਫਰਾਂਸ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਦਿੱਲੀ ਗੁਰਦਵਾਰਾ ਮੈਨਜਮੈਂਟ ਕਮੇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦਾ ਜਾਇਜਾ ਲੈਂਦਿਆਂ ਹੋਇਆ ਕਿਹਾ ਕਿ ਸੈਕਟਰ ਕੋਈ ਵੀ ਹੋਵੇ, ਸਿਰਸਾ ਸਾਹਿਬ ਆਪਣਾ ਫਰਜ ਸਮਝ ਕੇ ਆਪਣੇ ਸਾਥੀਆਂ ਦੇ ਨਾਲ਼ ਜਾ ਪਹੁੰਚਦੇ ਹਨ | ਉਹ ਸੈਕਟਰ ਭਾਵੇਂ ਕੋਵਿਡ ਦੇ ਦੌਰ ਦਰਮਿਆਨ ਔਕਸੀਜਨ ਦੀ ਘਾਟ ਵਾਲਾ ਹੋਵੇ ਜਾੰ ਫਿਰ ਲੋੜਵੰਦਾਂ ਨੂੰ ਭੋਜਨ ਅਤੇ ਕਿਸਾਨਾਂ ਦੀਆਂ ਜਮਾਨਤਾਂ ਆਦਿ ਕਰਵਾਉਣ ਦਾ ਹੋਵੇ ਮਤਲਬ ਜਿੱਥੇ ਵੀ ਕੋਈ ਦੁੱਖਿਆਰਾ ਯਾਦ ਕਰੇ ਸਿਰਸਾ ਜੀ ਪਹੁੰਚ ਜਾਂਦੇ ਹਨ | ਸਿਰਸਾ ਜੀ ਦੇ ਯੋਗ ਉਪਰਾਲਿਆਂ ਕਰਕੇ ਹੀ ਸਿੱਖਾਂ ਦਾ ਨਾਮ ਸੇਵਾ ਕਰਨ ਵਾਲਿਆਂ ਦੀ ਦੁਨੀਆਂ ਵਿੱਚ ਮਸ਼ਹੂਰ ਹੋਇਆ ਹੈ | ਇਸੇ ਲੜੀ ਦੇ ਤਹਿਤ ਹੁਣ ਸਿਰਸਾ ਜੀ ਅਤੇ ਉਸ ਦੇ ਸਾਥੀਆਂ ਨੇ ਨਿਰਣਾ ਲਿਆ ਹੈ ਕੋਵਿਡ ਵਾਲੇ ਦਿਨਾਂ ਵਿਚ ਕਿ ਜੇਕਰ ਕਿਸੇ ਵੀ ਸਿੱਖ ਫੈਮਿਲੀ ਵਿੱਚ ਘਰ ਦੇ ਮੁੱਖੀ ਦੀ ਮੌਤ ਹੋ ਗਈ ਹੋਵੇ ਤਾਂ ਉਸਦੇ ਬੱਚਿਆਂ ਦੀ ਪੜਾਈ ਦਾ ਸਾਰਾ ਖਰਚ ਦਿੱਲੀ ਕਮੇਟੀ ਵਲੋਂ ਕੀਤਾ ਜਾਵੇਗਾ, ਜੋ ਕਿ ਆਪਣੇ ਆਪ ਵਿੱਚ ਇਹ ਫੈਸਲਾ ਇਤਿਹਾਸਿਕ ਹੋਣ ਦੇ ਨਾਲ਼ ਨਾਲ਼ ਸ਼ਲਾਘਾਯੋਗ ਵੀ ਹੈ | ਮੈਂ ਇਹ ਗੱਲ ਦਾਅਵੇ ਨਾਲ਼ ਕਹਿ ਸਕਦਾ ਹਾਂ ਕਿ ਸਿਰਸਾ ਜੀ ਵਰਗਾ ਸੇਵਾਦਾਰ ਦੁਨੀਆ ਵਿੱਚ ਕੋਈ ਹੋਰ ਨਹੀਂ ਹੋ ਸਕਦਾ |





