*ਜਲੰਧਰ ਵਿੱਚ ਘਰ ਦੇ ਬਾਹਰ ਖੜ੍ਹੀ ਔਰਤ ਦੇ ਇਕ ਵਿਆਕਤੀ ਨੇ ਮਾਰਿਆ ਚਾਕੂ*

क्राइम पंजाब
Spread the love

ਜਲੰਧਰ, (ਦਾ ਮਿਰਰ ਪੰਜਾਬ)- ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਦਿਓਲ ਨਗਰ ਪਾਰਕ ਨੇੜੇ ਇੱਕ ਆਦਮੀ ਨੇ ਔਰਤ ਦੇ ਚਾਕੂ ਮਾਰ ਦਿੱਤਾ। ਮੌਕੇ ਤੇ ਔਰਤ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਦੋਸ਼ੀ ਵਿਆਕਤੀ ਕਾਬੂ ਕਰ ਲਿਆ ਅਤੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸਤਿੰਦਰ ਚੱਡਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਦਿਓਲ ਨਗਰ ਪਾਰਕ ਦੇ ਕੋਲ ਰਹਿਣ ਵਾਲੀ ਗੁਰਪ੍ਰੀਤ ਕੌਰ ਘਰ ਦੇ ਬਾਹਰ ਖੜ੍ਹੀ ਸੀ ਇਸੇ ਦੌਰਾਨ ਇਕ ਵਿਅਕਤੀ ਨੇ ਉਸ ਦੀ ਗਰਦਨ ਦੇ ਕੋਲ ਚਾਕੂ ਮਾਰ ਦਿੱਤਾ, ਜਿਸ ਨਾਲ ਔਰਤ ਜ਼ਖਮੀ ਹੋ ਗਈ। ਜ਼ਖਮੀ ਔਰਤ ਨੇ ਮੌਕੇ ਤੇ ਰੌਲਾ ਪਾਇਆ ਤੇ ਲੋਕਾਂ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ । ਏਸੀਪੀ ਸਤਿੰਦਰ ਚੱਡਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *