ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਤੋਂ ਬਾਅਦ ਦਿਨੇਸ਼ ਕੁਮਾਰ ਕਾਲੀ ਮੈਂ ਵੀ ਆਪ ਦੀ ਚਿੱਟੀ ਟੋਪੀ ਪਹਿਨ ਲਈ ਹੈ , ਹੁਣ ਉਹ ਆਮ ਆਦਮੀ ਬਣ ਗਏ ਹਨ।

ਆਮ ਆਦਮੀ ਪਾਰਟੀ ਨੇ ਜਲੰਧਰ ਸ਼ਹਿਰੀ ਦੀਆਂ ਚਾਰ ‘ਚੋਂ ਤਿੰਨ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਲੰਧਰ ਉੱਤਰੀ ਤੋਂ ਦਿਨੇਸ਼ ਢੱਲ ਨੂੰ ਹੁਣ ਆਮ ਆਦਮੀ ਪਾਰਟੀ ਉਮੀਦਵਾਰ ਐਲਾਨ ਸਕਦੀ ਹੈ। ‘ਰਾਘਵ ਚੱਢਾ ਨੇ ਸਥਾਨਕ ਪ੍ਰੈੱਸ ਕਲੱਬ ਵਿਖੇ ਕਾਲੀ ਨੂੰ ਸਫੇਦ ਪਰਨਾ ਪਹਿਨਾਇਆ।
*ਪ੍ਰੈੱਸ ਕਲੱਬ ਦੇ ਬਾਹਰ ਹੋਇਆ ਆਪ ਦੇ ਖਿਲਾਫ ਪ੍ਰਦਰਸ਼ਨ*
ਇਸੇ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਡਾ: ਸੰਜੀਵ ਸ਼ਰਮਾ ਅਤੇ ਡਾ: ਸ਼ਿਵ ਦਿਆਲ ਮਾਲੀ ਦੇ ਸਮਰਥਕਾਂ ਨੇ ਉਨ੍ਹਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਤੇ ਰਾਘਵ ਚੱਢਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਦੋਂ ਤੱਕ ਰਾਘਵ ਚੱਢਾ ਪ੍ਰੈੱਸ ਕਲੱਬ ਦੇ ਬਾਹਰ ਨਹੀਂ ਪਹੁੰਚੇ | ਇਸ ਦੌਰਾਨ ਗੁੱਸੇ ‘ਚ ਆਏ ਵਰਕਰਾਂ ਨੇ ਰਾਘਵ ਚੱਢਾ ‘ਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਦੀ ਜੋੜੀ ਨੇ ਪੰਜਾਬ ਵਿੱਚੋਂ ਪੈਸਾ ਇਕੱਠਾ ਕਰਕੇ 2017 ਵਿੱਚ ਸਰਕਾਰ ਨਾ ਬਣਨ ਦਾ ਰਸਤਾ ਸਾਫ਼ ਕਰ ਦਿੱਤਾ ਸੀ, ਉਸੇ ਤਰ੍ਹਾਂ ਰਾਘਵ ਚੱਢਾ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਪੈਸਾ ਇਕੱਠਾ ਕਰ ਰਿਹਾ ਹੈ ਪਰ ਸਰਕਾਰ ਨਾ ਬਣਾਉਣ ਦਾ ਰਾਹ ਵੀ ਸਾਫ਼ ਕਰ ਰਿਹਾ ਹੈ।





