*ਪ੍ਰੋ ਭੁੱਲਰ ਦੀ ਰਿਹਾਈ ਦੇ ਲੈਟਰ ਤੇ ਕੇਜਰੀਵਾਲ ਵੱਲੋਂ ਸਾਇਨ ਨਾ ਕਰਨਾ ਮੰਦਭਾਗਾ*

पंजाब
Spread the love

ਫਗਵਾੜਾ, 16 ਜਨਵਰੀ ( ਦਾ ਮਿਰਰ ਪੰਜਾਬ ) ਸਿੱਖ ਕੌਮ ਦੇ ਮਰਜੀਵੜੇ ਜਰਨੈਲ ਪ੍ਰੋਫੈਸਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਸਤਖਤ ਨਾ ਕਰਨਾ ਬਹੁਤ ਮੰਦਭਾਗੀ ਗੱਲ ਹੈ ਇਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਭੁਲੱਥ ਤੋਂ ਉਮੀਦਵਾਰ ਜੱਥੇਦਾਰ ਰਜਿੰਦਰ ਸਿੰਘ ਫੌਜੀ, ਹਲਕਾ ਆਦਮਪੁਰ ਤੋਂ ਉਮੀਦਵਾਰ ਕੁਲਦੀਪ ਸਿੰਘ ਨੂਰ ਅਤੇ ਹਲਕਾ ਫਗਵਾੜਾ ਤੋਂ ਉਮੀਦਵਾਰ ਜੱਥੇਦਾਰ ਸੁੱਚਾ ਸਿੰਘ ਬਿਸ਼ਨਪੁਰ ਨੇ ਇੱਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਸਾਂਝੇ ਕੀਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਅੱਗੇ ਕਿਹਾ ਕਿ ਕੇਜਰੀਵਾਲ, ਅਤੇ ਉਸਦੇ ਵਲੰਟੀਅਰ ਆਮ ਜਨਤਾ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਕੂੜ ਪ੍ਰਚਾਰ ਕਰਨ ‘ਤੇ ਲੱਗੇ ਹੋਏ ਹਨ ਪਰ ਇਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ। ਆਗੂਆਂ ਨੇ ਕਿਹਾ ਕਿ ਹਰ ਰੋਜ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਵੇਂ-ਨਵੇਂ ਐਲਾਨ ਕਰਕੇ ਸੂਬੇ ਦੀ ਪੜ੍ਹੀ-ਲਿਖੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਦਿੱਲੀ ਵਿੱਚ ਇਸਦੀ ਸਚਾਈ ਕੋਈ ਹੋਰ ਬਿਆਨ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਭੁਲੱਥ ਤੋਂ ਉਮੀਦਵਾਰ ਜੱਥੇਦਾਰ ਰਜਿੰਦਰ ਸਿੰਘ ਫੌਜੀ, ਹਲਕਾ ਆਦਮਪੁਰ ਤੋਂ ਉਮੀਦਵਾਰ ਕੁਲਦੀਪ ਸਿੰਘ ਨੂਰ ਅਤੇ ਹਲਕਾ ਫਗਵਾੜਾ ਤੋਂ ਉਮੀਦਵਾਰ ਜੱਥੇਦਾਰ ਸੁੱਚਾ ਸਿੰਘ ਬਿਸ਼ਨਪੁਰ ਨੇ ਅੱਗੇ ਕਿਹਾ ਕਿ ਦਿੱਲੀ ਸੰਘਰਸ਼ ਦੌਰਾਨ ਦਿੱਲੀ ਦੇ ਵਸਨੀਕ ਸਾਡੇ ਲੋੜਵੰਦ ਵਸਿੰਦਿਆਂ ਨੇ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨਾਂ ਦੀ ਰੱਜਕੇ ਪੋਲ ਖੋਲ੍ਹੀ ਸੀ ਅਤੇ ਇਹੀ ਕੇਜਰੀਵਾਲ ਦਿੱਲੀ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੁਣ ਤੱਕ ਦੇ ਸਕਿਆ ਹੈ ਅਤੇ ਗੱਲ ਇਹ ਪੰਜਾਬ ਦੇ ਵਿਕਾਸ ਦੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਿੱਖ ਕੌਮ ਦਾ ਮਰਜੀਵੜਾ ਯੋਧਾ ਹੈ ਜਿਸਨੂੰ ਕੇਜਰੀਵਾਲ ਵਰਗੇ ਝੂਠੇ ‘ਤੇ ਨਰਕਧਾਰੀ ਬਿਰਤੀ ਦੇ ਗੰਦੀ ਮਾਨਸਿਕਤਾ ਵਾਲੇ ਲੀਡਰ ਤਾਂ ਕੀ ਇਸ ਹਿੰਦੋਸਤਾਨ ਦੀਆਂ ਜੇਲ੍ਹਾਂ ਵੀ ਪੱਕੇ ਤੌਰ ‘ਤੇ ਨਜ਼ਰਬੰਦ ਨਹੀਂ ਰੱਖ ਸਕਦੀਆ, ਹੁਣ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਮਰਜੀਵੜਾ ਸੂਰਮਾ ਹਿੰਦੋਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਜਾਵੇਗਾ। ਇਸ ਮੌਕੇ ਉਹਨਾਂ ਪੰਜਾਬ ਸਮੇਤ ਜਿੱਥੇ-ਜਿੱਥੇ ਵੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਕੇਜਰੀਵਾਲ ਦੀ ਖਾਸ ਆਦਮੀ ਪਾਰਟੀ ਦੇ ਨੇਤਾ ਚੋਣ ਲੜ ਰਹੇ ਹਨ ਉਹਨਾਂ ਕੋਲੋਂ ਭਾਈ ਭੁੱਲਰ ਦੀ ਰਿਹਾਈ ਤੇ ਕੇਜਰੀਵਾਲ ਨੇ ਦਸਤਖਤ ਕਿਉਂ ਨਹੀਂ ਕੀਤੇ ਇਹ ਇਸ ਖਾਸ ਆਦਮੀ ਪਾਰਟੀ ਦੇ ਨੇਤਾਵਾਂ ਕੋਲੋਂ ਜਵਾਬ ਤਲਬੀ ਕਰਨ ਦੀ ਸੂੂੂੂਬਿਆਂ ਦੇ ਪੰੰਜਾਬੀ ਭਰਾਵਾਂ ਨੂੰ ਅਪੀਲ ਕੀਤੀ

Leave a Reply

Your email address will not be published. Required fields are marked *