ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਐਮ ਐਲ ਏ ਸੁਰਿੰਦਰ ਚੌਧਰੀ ਦਾ ਵੱਡੇ ਪੱਧਰ ਤੇ ਪਿੰਡ ਕੋਟਲਾ ਵਿੱਚ ਵਿਰੋਧ ਹੋਇਆ ਹੈ। ਪਿੰਡ ਵਾਸੀਆਂ ਨੇ ਚੌਧਰੀ ਦੇ ਅੱਗੇ ਵੱਜਦਾ ਢੋਲ ਬੰਦ ਕਰਵਾ ਕੇ ਟੁੱਟੀਆਂ ਗਲ਼ੀਆਂ-ਨਾਲੀਆਂ ਦਾ ਫੇਰਾ ਲਗਾਇਆ। ਜਿਸ ਤੋਂ ਬਾਅਦ ਤੁਰੰਤ ਹੀ ਸੁਰਿੰਦਰ ਚੌਧਰੀ ਇਸ ਪਿੰਡ ਤੋਂ ਤੁਰਦੇ ਬਣੇ।
ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਚੌਧਰੀ ਅੱਜ ਸਵੇਰੇ ਵੋਟਾਂ ਮੰਗਣ ਲਈ ਪਿੰਡ ਕੋਟਲਾ ਪੁੱਜੇ ਇਸ ਮੌਕੇ ਪਿੰਡ ਵਾਸੀਆਂ ਨੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਪਿਛਲੇ ਪੰਜਾਂ ਸਾਲਾਂ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ, ਉਹਨਾਂ ਕਿਹਾ ਕਿ ਪਿੰਡ ਦੀਆਂ ਸਾਰੀਆਂ ਹੀ ਗਲੀਆਂ ਅਤੇ ਨਾਲੀਆਂ ਦਾ ਬੁਰਾ ਹਾਲ ਹੈ। ਇਸ ਮੌਕੇ ਚੌਧਰੀ ਸੁਰਿੰਦਰ ਦੇ ਅੱਗੇ ਵੱਜ ਰਹੇ ਢੋਲ ਨੂੰ ਲੋਕਾਂ ਨੇ ਰੁਕਵਾਇਆ ਅਤੇ ਕਿਹਾ ਕਿ ਚੌਧਰੀ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਢੋਲ ਵਜਾਏ ਜਾਣ।
ਇਸ ਮੌਕੇ ਸਥਾਨਕ ਲੋਕਾਂ ਨੇ ਸੁਰਿੰਦਰ ਚੌਧਰੀ ਨੂੰ ਹਲਕੇ ਦੀਆਂ ਗਲੀਆਂ ਨਾਲੀਆਂ ਦਿਖਾਈਆਂ, ਲੋਕਾਂ ਨੇ ਕਿਹਾ ਕਿ ਤੁਸੀਂ ਪਿਛਲੇ ਪੰਜ ਸਾਲ ਇਸ ਇਲਾਕੇ ਵਿੱਚ ਨਹੀਂ ਬੜੇ ਹਲਕੇ ਦੇ ਲੋਕ ਤੁਹਾਨੂੰ ਵੋਟਾਂ ਕਿਉਂ ਪਾਉਣ। ਇਸ ਮੌਕੇ ਸੁਰਿੰਦਰ ਚੌਧਰੀ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਪਿੰਡ ਦਾ ਵਿਕਾਸ ਕਰਵਾਉਣਗੇ। ਇਸ ਤੋਂ ਬਾਅਦ ਲੋਕਾਂ ਨੇ ਚੌਧਰੀ ਖਰੀਆਂ-ਖੋਟੀਆਂ ਸੁਣਾਈਆਂ ਤੋਰ ਦਿੱਤਾ।





