*ਆਮ ਆਦਮੀ ਪਾਰਟੀ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਪ੍ਰੋਗਰਾਮ ਤਹਿਤ ਕੰਮ ਕਰੇ- ਜਸਵੀਰ ਸਿੰਘ ਗੜ੍ਹੀ*

पंजाब
Spread the love

ਫਗਵਾੜਾ( ਦਾ ਮਿਰਰ ਪੰਜਾਬ)-ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਫੈਸਲਾ ਸਵੀਕਾਰ ਕਰਦੇ ਹਾਂ। ਸ ਗੜ੍ਹੀ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਅਪੀਲ ਹੈ ਕਿ ਜੋ ਸਰਕਾਰ ਬਨਾਉਣ ਦਾ ਮੌਕਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਤੁਸੀਂ ਪੰਜਾਬ ਦੇ ਲੋਕਾਂ ਦੀ ਸਿਹਤ, ਸਿਖਿਆ ਤੇ ਰੁਜ਼ਗਾਰ, ਦਲਿਤ-ਪਛੜਿਆ ਦਾ ਰਾਖਵਾਂਕਰਨ ਅਤੇ ਸਮਾਜਿਕ ਪਰਿਵਰਤਨ ਜਾਤ ਪਾਤ ਤੋਂ ਉਪਰ ਉਠ ਕੇ ਬਰਾਬਰਤਾ ਲਈ ਕੰਮ ਕਰੋਗੇ। ਆਰਥਿਕ ਬਰਾਬਰਤਾ ਦਾ ਜੋ ਪ੍ਰੋਗਰਾਮ ਹੈ ਉਸ ਵਿੱਚ ਸਰਮਾਏਦਾਰੀ ਖਤਮ ਕਰਕੇ ਤੁਸੀਂ ਹਰ ਗਰੀਬ ਲਈ ਆਰਥਿਕ ਮੁਕਤੀ ਦਾ ਕੰਮ ਕਰੋਂਗੇ ਉਸ ਗੱਲ ਦੀ ਅਸੀਂ ਅਪੀਲ ਕਰਦੇ ਹਾਂ। 

ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਵਲੋਂ, ਪੂਰੇ ਪੰਜਾਬ ਵਿੱਚ ਬਸਪਾ-ਅਕਾਲੀ ਗਠਜੋੜ ਦੇ ਤਹਿਤ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦੇ ਹੁਕਮ ਅਨੁਸਾਰ, ਗਠਜੋੜ ਕਰਕੇ ਚੋਣ ਲੜੀ ਗਈ ਹੈ। ਅਸੀਂ ਵਰਕਰਾਂ, ਵੋਟਰਾਂ ਤੇ ਸਮਰਥਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ।ਨਵਾਂਸ਼ਹਿਰ ਸੀਟ ਜਿੱਤਣ ਤੇ ਡਾ ਨਛੱਤਰ ਪਾਲ ਜੀ ਨੂੰ ਸਮੁੱਚੀ ਬਸਪਾ ਪੰਜਾਬ ਟੀਮ ਵਲੋਂ ਲੱਖ ਲੱਖ ਵਧਾਈ ਅਤੇ ਨਵਾਂਸ਼ਹਿਰ ਦੇ ਸਾਥੀਆ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਜਿਹਨਾ ਨੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਹਾਥੀ ਘੱਲਿਆ। 

ਸੂਬਾ ਪ੍ਰਧਾਨ ਗੜ੍ਹੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਭਾਵੇ ਕਿ ਅਸੀਂ ਸੱਤਾ ਵਿੱਚ ਨਹੀਂ ਆ ਸਕੇ ਅਤੇ ਪਿੱਛਲੇ 25 ਸਾਲਾਂ ਤੋਂ ਸਾਡੇ ਕੋਲ ਇੱਕ ਵੀ ਵਿਧਾਇਕ ਨਹੀਂ ਸੀ, ਅਸੀਂ ਓਦੋਂ ਵੀ ਲੋਕਾਂ ਲਈ ਲੜਾਈ ਲੜਦੇ ਰਹੇ ਸੀ ਤੇ ਸੜਕ ਤੇ ਉਤਰਕੇ ਸੱਤਾ ਦੇ ਗਲਿਆਰਿਆਂ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਦੇ ਸਮੇ ਸੱਤਾ ਦੇ ਮੰਦਿਰ ਵਿਧਾਨ ਸਭਾ ਵਿੱਚ ਸਾਡੇ ਕੋਲ ਇੱਕ ਵਿਧਾਇਕ ਡਾ ਨਛੱਤਰ ਪਾਲ ਹਨ ਅਸੀਂ ਆਮ ਲੋਕਾਂ, ਨਿਮਾਣੇ ਨਿਤਾਣੇ ਗਰੀਬਾਂ ਦੀ ਲੜਾਈ ਸੜਕ ਤੇ ਲੜਣ ਦੇ ਨਾਲ ਨਾਲ ਵਿਧਾਨ ਸਭਾ ਵਿਚ ਵੀ ਲੜਦੇ ਰਹਾਂਗੇ। ਸਰਦਾਰ ਗੜ੍ਹੀ ਨੇ ਆਖਰੀ ਸ਼ਬਦਾਂ ਵਿੱਚ ਪਾਰਟੀ ਦੇ ਵਰਕਰਾਂ, ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੀਆ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਕਰਾਂਗੇ। ਆਉਣ ਵਾਲੀ ਜਿਹੜੀ ਸੱਤਾ ਦੀ ਜੰਗ ਦੀ ਤਿਆਰੀ ਲਈ ਅਸੀਂ ਅੱਜ ਤੋਂ ਹੀ ਲੱਗਾਗੇ।

Leave a Reply

Your email address will not be published. Required fields are marked *