*ਜਨਨੀ ਚੈਰੀਟੇਬਲ ਸੁਸਾਇਟੀ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ*

Uncategorized
Spread the love

ਹੁਸ਼ਿਆਰਪੁਰ 9 ਮਾਰਚ( ਹੀਰਾ ) ਅੱਜ ਹੁਸ਼ਿਆਰਪੁਰ ‘ਚ ਜਨਨੀ ਚੈਰੀਟੇਬਲ ਸੁਸਾਇਟੀ ਨਾਮ ਦੀ ਸਮਾਜ ਸੇਵੀ ਸੰਸਥਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਆਰੀਆ ਸਮਾਜ ਕੰਨਿਆ ਸਕੂਲ ਵਿਖੇ ਮਨਾਇਆ ਗਿਆ.
ਇਸ ਮੌਕੇ ਬੋਲਦੇ ਹੋਏ ਅਰਪਿਤਾ ਜੋਸ਼ੀ ਸੀਜੇਐੱਮ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਅਥਾਰਟੀ ਸੇਵਾਵਾਂ ਹੁਸ਼ਿਆਰਪੁਰ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ.ਅਤੇ ਮਹਿਲਾਵਾਂ ਨੂੰ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ.
ਇਸਦੇ ਨਾਲ ਹੀ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਡਿੰਪੀ ਸਚਦੇਵਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ.
ਸਮਾਜ ਸੇਵੀ ਅਤੇ ਬਿਜ਼ਨਸ ਵੂਮੈਨ ਕਰਮਜੀਤ ਕੌਰ ਹੁਰਾਂ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਮਾਜ ਸੇਵੀ ਸੰਸਥਾ ਦਾ ਮਕਸਦ ਮਹਿਲਾਵਾਂ ਅਤੇ ਖ਼ਾਸਕਰ ਅੱਠ ਸਾਲ ਤੋਂ ਲੈ ਕੇ ਪੰਦਰਾਂ ਸਾਲ ਦੀ ਉਮਰ ਤਕ ਦੀਆਂ ਬਾਲੜੀਆਂ ਵਿੱਚ ਹਾਰਮੋਨਲ ਬਦਲਾਅ ਆਉਣੇ ਸ਼ੁਰੂ ਹੁੰਦੇ ਹਨ ਜਿਸ ਦੌਰਾਨ ਉਨ੍ਹਾਂ ਨੂੰ ਕਈ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ.ਇਸ ਸੰਬੰਧੀ ਬਾਲੜੀਆਂ ਨੂੰ ਜਿਥੇ ਜਾਗਰੂਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਉਥੇ ਹੀ ਮਹਿਲਾਵਾਂ ਨੂੰ ਕਈ ਬੀਮਾਰੀਆਂ ਸਰੀਰਕ ਸਾਫ ਸਫਾਈ ਦੇ ਮਹੱਤਵ ਤੋਂ ਜਾਣੂ ਵੀ ਕਰਵਾਇਆ ਜਾਵੇਗਾ .ਉਨ੍ਹਾਂ ਹੋਰ ਦੱਸਿਆ ਕਿ ਭਵਿੱਖ ਵਿੱਚ ਕਈ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਇਹ ਸਮਾਜ ਸੇਵੀ ਸੰਸਥਾ ਪਹਿਲਾਂ ਪੰਜਾਬ ਪੱਧਰ ਤੇ ਕੰਮ ਕਰੇਗੀ ਤੇ ਉਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਦੇ ਦਾਇਰੇ ਨੂੰ ਹੋਰ ਵੱਡਾ ਕੀਤਾ ਜਾਵੇਗਾ.ਇਸ ਮੌਕੇ ਪ੍ਰਿੰਸੀਪਲ ਤੀਮਾਂਤੀ ਆਹਲੂਵਾਲੀਆ ਇਸ ਤੋਂ ਇਲਾਵਾ ਮਨਦੀਪ ਕੌਰ ਸੰਤੋਸ਼ੀ ਸੈਣੀ ਕਮਲਜੀਤ ਗਰੇਵਾਲ ਅਤੇ ਸੋਨੀਆ ਤਨੇਜਾ ਆਦਿ ਹਾਜਰ ਸਨ ।

Leave a Reply

Your email address will not be published. Required fields are marked *