ਜਲੰਧਰ ( ਦਾ ਮਿਰਰ ਪੰਜਾਬ)-ਜਲੰਧਰ ਦੇ ਇੱਕ ਕਲੋਨਾਈਜ਼ਰ ਨੇ ਸ਼ਰੇਆਮ ਆਮ ਆਦਮੀ ਪਾਰਟੀ ਨੂੰ ਚੈਲੇਂਜ ਕਰਕੇ ਪਿੰਡ ਢੱਡਾ ਨੇੜੇ ਫਲਾਈਓਵਰ ਵਿਖੇ ਨਜਾਇਜ਼ ਉਦਯੋਗਿਕ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਉਕਤ ਕਲੋਨੀ 3-4 ਏਕੜ ਦੇ ਕਰੀਬ ਕੱਟੀ ਜਾ ਰਹੀ ਹੈ। ਇਸ ਕਲੋਨੀ ਵਿਚ ਪਲਾਂਟ ਨਕਸ਼ੇ ਤੇ ਵੇਚੇ ਜਾ ਰਹੇ ਹਨ ਅਤੇ ਕੁੱਝ ਪਲਾਟ ਵੇਚੇ ਜਾ ਚੁੱਕੇ ਹਨ ਜਿਨ੍ਹਾਂ ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਨਾਜਾਇਜ਼ ਕਲੋਨੀਆਂ ਦੀਆਂ ਰਜਿਸਟਰੀਆਂ ਉਤੇ ਤਰੁੰਤ ਰੋਕ ਲਗਾਉਣ ਦੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ , ਪਰ ਇਸ ਦੇ ਬਾਵਜੂਦ ਵੀ ਕੋਲੋਨਾਈਜ਼ਰ ਕੋਰਟ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੇ ਅਤੇ ਸ਼ਰੇਆਮ ਨਜਾਇਜ਼ ਕਲੋਨੀਆਂ ਕੱਟ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਪੁੱਡਾ ਦੇ ਅਧੀਨ ਪੈਂਦੇ ਪਿੰਡ ਢੱਡਾ ਵਿਖੇ ਫਲਾਈਓਵਰ ਦੇ ਨਜ਼ਦੀਕ ਵਾਲੇ ਰਾਸਤੇ ਤੇ 3-4 ਏਕੜ ਦੇ ਕਰੀਬ ਕਲੋਨਾਈਜ਼ਰ ਵੱਲੋਂ ਕੱਟੀ ਗਈ ਹੈ। ਉਕਤ ਨਜਾਇਜ਼ ਕਲੋਨੀ ਦਾ ਨਿਰਮਾਣ ਇਸ ਸਮੇਂ ਤੋਂ ਬਹੁਤ ਹੀ ਤੇਜੀ ਨਾਲ ਚੱਲ ਰਿਹਾ ਹੈ, ਹੁਣ ਇਸ ਕਲੋਨੀ ਨੂੰ ਹੋਰ ਤੇਜ਼ੀ ਨਾਲ ਬਣਾਉਣ ਲਈ ਇੱਟਾਂ ਸੁਟਵਾ ਲਈਆਂ ਗਈਆਂ ਹਨ। ਕਲੋਨੀ ਦੇ ਬਿਲਕੁਲ ਵਿਚਕਾਰ ਟਰੈਕਟਰ ਦੇ ਕਰਾਹ ਨਾਲ ਰਸਤੇ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ।

ਪਤਾ ਲੱਗਾ ਹੈ ਕਿ ਜਿਸ ਸਮੇਂ ਇਸ ਕਲੋਨੀ ਦੀ ਸ਼ੁਰੂਆਤ ਕੀਤੀ ਗਈ ਉਸ ਸਮੇਂ ਤੋਂ ਹੀ ਇਸ ਕਲੋਨੀ ਵਿੱਚ ਪਲਾਟ ਵਿਕਣੇ ਸ਼ੁਰੂ ਹੋ ਗਏ ਸਨ। ਕਲੋਨਾਈਜ਼ਰ ਵੱਲੋਂ ਕਲੌਨੀ ਦਾ ਬਕਾਇਦਾ ਨਕਸ਼ਾ ਬਣਾਇਆ ਗਿਆ ਹੈ ਨਕਸ਼ੇ ਉੱਪਰ ਹੀ ਪਲਾਟ ਵੇਚੇ ਜਾ ਰਹੇ ਹਨ।
ਇਸੇ ਸਬੰਧ ਵਿਚ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਤਰੁੰਤ ਹੀ ਉਕਤ ਕਲੋਨੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਲੋਨਾਈਜ਼ਰਾਂ ਖ਼ਿਲਾਫ਼ ਅਪਰਾਧਕ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ।





