ਚੰਡੀਗੜ੍ਹ( ਦਾ ਮਿਰਰ ਪੰਜਾਬ)-: ਭ੍ਰਿਸ਼ਟਾਚਾਰ ਕੇਸ ‘ਚ ਸਾਬਕਾ ਜੰਗਲਾਤ ਮੰਤਰੀਆਂ ‘ਤੇ ਪੰਜਾਬ ਸਰਕਾਰ ਐਕਸ਼ਨ ਵਿੱਚ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਗਿਆ ਹੈ। FIR ‘ਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਸ਼ਾਮਿਲ ਹੈ। ਗਿਲਜੀਆਂ ਚਰਨਜੀਤ ਚੰਨੀ ਸਰਕਾਰ ‘ਚ ਜੰਗਲਾਤ ਮੰਤਰੀ ਸਨ। PCA ਦੀ ਧਾਰਾ 7, 7(ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। IPC ਦੀ ਧਾਰਾ 120(ਬੀ) ਵੀ ਲਾਈ ਗਈ ਹੈ।





