*ਟੂਰਨਾਮੈਂਟ ਨੂੰ ਸਫਲ ਬਣਾਉਣ ਵਾਸਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂੰਹ ਪ੍ਰਬੰਧਕਾਂ ਨੇ ਦਰਸ਼ਕਾਂ ਅਤੇ ਫਰਾਂਸ ਦੇ ਕਲੱਬਾਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਕੀਤਾ ਧੰਨਵਾਦ –ਨਿੱਕਾ ਗੁਰਦਾਸਪੁਰ, ਬਿੱਟੂ ਬੱਲ ਅਤੇ ਰਮਿੰਦਰ ਟਿੰਕਾ*
*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ ਇਸ ਸੀਜਨ ਦਾ ਇਹ ਬਾਰਵਾਂ ਟੂਰਨਾਮੈਂਟ ਸੀ, ਜਿਹੜਾ ਜੱਗਾ ਹੋਲੈਂਡ, ਇੰਦਰਜੀਤ ਅਤੇ ਪ੍ਰਤਾਪ ਬਾਜਵਾ ਸਾਹਿਤ ਬਾਰਾਂ ਕਲਬਾਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ —-ਰਘੂਬੀਰ ਕੋਹਾੜ, ਜਿੰਦਰ ਵਿਰਕ, ਰਾਮ ਵਿਰਕ, ਸ਼ੀਰਾ ਅਤੇ ਚੰਨਾ*
*ਬੋਬੀਨੀ ਦੇ ਮੇਅਰ ਅਬਦੁਲ ਸਾਦੀ ਨੇ ਡਿਪਟੀ ਮੇਅਰ ਰਣਜੀਤ ਸਿੰਘ ਗੋਰਾਇਆ ਨਾਲ ਗਰਾਉਂਡ ਵਿੱਚ ਪਹੁੰਚ ਕੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਕੀਤੀ ਅਤੇ ਇਨਾਮ ਤਕਸੀਮਾ ਕੀਤੇ ——ਹਰਿੰਦਰ ਪਾਲ ਸਿੰਘ ਸੇਠੀ*
*ਸਿੱਖ ਹੈਲਪਿੰਗ ਹੈਂਡਸ(ਜਰਮਨੀ ਫਰਾਂਸ ) ਹਰੇਕ ਸਾਲ ਅੱਖਾਂ ਟੈਸਟ ਕਰਨ ਦਾ ਫ੍ਰੀ ਕੈਪ ਲਗਾਉਣ ਵਾਲੀ ਸੰਸਥਾ ਨੇ ਇਸ ਖੇਡ ਮੇਲੇ ਵਿੱਚ ਵੀਂ ਭਾਈ ਘਨਈਆ ਦੇ ਨਾਮ ਤੇ ਚਾਬੀਲ ਲਾਈ ਹੋਈ ਸੀ*
*ਪਾਕਿਸਤਾਨੀ ਮੂਲ ਦੇ ਫਰਾਂਸ ਵੱਸਦੇ ਉੱਘੇ ਕਾਰੋਬਾਰੀ ਅਤੇ ਸਮਾਜਿਕ ਕਾਰਕੁੰਨ ਮਿਸਟਰ ਖਾਲਿਦ ਅਤੇ ਮੁਨੀਰ ਮਲਿਕ*
*ਪ੍ਰਬੰਧਕਾਂ ਦੇ ਸੱਦੇ ਉੱਪਰ ਉਚੇਚੇ ਤੌਰ ਤੇ ਖੇਡ ਮੇਲਾ ਦੇਖਣ ਵਾਸਤੇ ਪਹੁੰਚੇ ਹੋਏ ਸਨ —–ਬਿੰਦਾ, ਜੋਸਨ ਅਤੇ ਬਲਦੇਵ ਸ਼ਾਹਕੋਟ*
*ਛੇਅ ਹਜਾਰ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਸੀ ਕਿ ਦਰਸ਼ਕ ਸੰਤਾਂ ਦੇ ਉਪਾਸ਼ਕ ਹੋਣ ਦੇ ਨਾਲ ਨਾਲ ਮਾਂ ਖੇਡ ਕਬੱਡੀ ਨੂੰ ਅਥਾਹ ਪਿਆਰ ਕਰਦੇ ਹਨ –ਨਿੱਕਾ ਗੁਰਦਾਸਪੁਰ, ਗੋਪੀ, ਬੱਲ ਅਤੇ ਟਿੰਕਾ*
*ਬੇਸ਼ੱਕ ਗਰਾਉਂਡ ਦੀ ਜਾਣਕਾਰੀ ਟੂਰਨਾਮੈਂਟ ਹੋਣ ਤੋਂ ਸਿਰਫ ਬਾਰਾਂ ਘੰਟੇ ਪਹਿਲਾਂ ਕੀਤੀ ਗਈ ਸੀ ਦੇ ਬਾਵਜੂਦ ਦਰਸ਼ਕਾਂ ਨੇ ਹਜਾਰਾਂ ਦੇ ਹਿਸਾਬ ਨਾਲ ਪਹੁੰਚ ਕੇ ਟੂਰਨਾਮੈਂਟ ਨੂੰ ਚਾਰ ਚੰਨ ਲਾਏ—-ਜਸਵੰਤ ਭਦਾਸ, ਕੁਲਦੀਪ ਖਾਲਸਾ ਅਤੇ ਭੱਟੀ*
ਪੈਰਿਸ 6 ਸਤੰਬਰ ( ਦਾ ਮਿਰਰ ਪੰਜਾਬ ) ਤਿੰਨ ਸਤੰਬਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਇਆ ਗਿਆ ਸਤਾਰਵਾਂ ਕਬੱਡੀ ਟੂਰਨਾਮੈਂਟ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਬਹੁਤ ਹੀਂ ਸ਼ਾਨੋ ਸੋਕਤ ਅਤੇ ਨਿਰਵਿਗਨਤਾ ਸਾਹਿਤ ਸਮਾਪਤ ਹੋਇਆ, ਜਿਸ ਦੀਆਂ ਯੂਰਪ ਭਰ ਤੋਂ ਪ੍ਰਬੰਧਕਾਂ ਨੂੰ ਵਧਾਈਆਂ ਮਿਲ ਰਹੀਆਂ ਹਨ | ਵੈਸੇ ਵੀਂ ਸਰਦਾਰ ਦਲਜੀਤ ਸਿੰਘ, ਮਨਜੀਤ ਸਿੰਘ ਮਾਨ, ਨਿੱਕਾ ਗੁਰਦਾਸਪੁਰ, ਅਜੀਤ ਲੰਬੜ, ਬਿੱਟੂ ਬੱਲ, ਗੋਪੀ ਫਿਰੋਜਪੁਰੀਆ ਹਰਿੰਦਰ ਪਾਲ ਸਿੰਘ ਸੇਠੀ, ਰਮਨਦੀਪ ਸਿੰਘ ਭਦਾਸ, ਮਿੰਟੂ ਬੌਂਦੀ, ਗੋਪੀ ਛੋਟਾ, ਮਾਸ਼ਟਰ, ਜੱਸ ਅਟਵਾਲ, ਰਮਿੰਦਰ ਸਿੰਘ ਟਿੰਕਾ ਆਦਿ ਨੇ ਮੀਡੀਆ ਰਾਹੀਂ ਫਰਾਂਸ ਦੇ ਸਮੂੰਹ ਦਰਸ਼ਕਾਂ ਨੂੰ ਖੁੱਲੀ ਅਪੀਲ ਕੀਤੀ ਹੋਈ ਸੀ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਤਿੰਨ ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਵਿੱਚ ਤੁਸੀਂ ਸਾਰੇ ਜਣੇ ਹੁੰਮ ਹੁਮਾ ਕੇ ਇਸ ਖੇਡ ਮੇਲੇ ਵਿੱਚ ਪਹੁੰਚੋ ਅਤੇ ਰੌਣਕ ਨੂੰ ਵਧਾ ਕੇ ਪ੍ਰਬੰਧਕਾਂ ਦੀ ਹੋਂਸਲਾ ਹਫ਼ਜਾਈ ਜਰੂਰ ਕਰੋ, ਜਿਸ ਸਦਕਾ ਹਜਾਰਾਂ ਦੇ ਹਿਸਾਬ ਨਾਲ ਦਰਸ਼ਕ ਬਿਨਾਂ ਝਿਜਕ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਗਰਾਉਂਡ ਵਿੱਚ ਪਹੁੰਚੇ ਅਤੇ ਖੇਡ ਮੇਲੇ ਨੂੰ ਕਾਮਯਾਬ ਬਣਾਇਆ | ਮਿਲੀ ਜਾਣਕਾਰੀ ਮੁਤਾਬਿਕ ਬੇਸ਼ੱਕ ਕੁੱਝ ਗਲਤ ਅਫਵਾਹਾਂ ਕਾਰਨ ਬਹੁਤ ਸਾਰੇ ਦਰਸ਼ਕ ਇਸ ਖੇਡ ਮੇਲੇ ਨੂੰ ਦੇਖਣ ਤੋਂ ਵਾਂਝੇ ਵੀਂ ਰਹਿ ਗਏ ਹੋਣਗੇ, ਐਪਰ ਉਨ੍ਹਾਂ ਨੇ ਵੀਂ ਘਰੋਂ ਘਰੀ ਲਾਈਵ ਦੇਖ ਕੇ ਖੇਡ ਮੇਲੇ ਦਾ ਪੂਰਾ ਅਨੰਦ ਮਾਣਿਆ | ਇਸ ਟੂਰਨਾਮੈਂਟ ਦੀ ਰੌਣਕ ਵਧਾਉਣ ਵਾਸਤੇ ਰਘੂਬੀਰ ਸਿੰਘ ਕੋਹਾੜ, ਰਾਮ ਸਿੰਘ ਵਿਰਕ, ਜਗਤਾਰ ਸਿੰਘ ਬਿੱਟੂ, ਕੁਲਵੀਰ ਸਿੰਘ ਸ਼ੀਰਾ, ਜਿੰਦਰ ਸਿੰਘ ਵਿਰਕ, ਜਸਵੰਤ ਸਿੰਘ ਬਾਗੜੀ, ਮੱਲੀ ਸਾਹਿਬ, ਬਾਜ ਸਿੰਘ ਵਿਰਕ, ਬਸੰਤ ਸਿੰਘ ਪੰਜਾਹੱਥਾ, ਬਲਜੀਤ ਸਿੰਘ ਨਾਗਰਾ, ਪਟਵਾਰੀ ਸਾਹਿਬ, ਤੇਜਿੰਦਰ ਸਿੰਘ ਜੋਸਨ, ਬਲਵਿੰਦਰ ਸਿੰਘ ਪਰਜੀਆਂ, ਰਾਜੂ ਚੰਦੀ, ਜਰਨੈਲ ਸਿੰਘ, ਬਲਦੇਵ ਸਿੰਘ ਸ਼ਾਹਕੋਟ, ਲਖਵਿੰਦਰ ਸਿੰਘ ਮੁਲਤਾਨੀ, ਸੰਦੀਪ ਵਡਾਲਾ , ਲਖਵੀਰ ਸਿੰਘ ਮਲਸੀਆਂ, ਸੁਖਵੀਰ ਸਿੰਘ ਕੰਗ ( ਪੀ. ਟੀ. ਸੀ ਦੇ ਨੁਮਾਇੰਦੇ ) ਰਾਜਬੀਰ ਸਿੰਘ ਤੁੰਗ, ਖਾਲਿਦ ਜਮਾਲ, ਮੁਨੀਰ ਮਲਿਕ, ਹਰਜਿੰਦਰ ਸਿੰਘ ਘੁੰਮਣ , ਸ਼ਿੰਦਾ, ਦਲਜੀਤ ਸਿੰਘ ਬਾਬਕ, ਜੋਗਿੰਦਰ ਸਿੰਘ ਭੋਲੀ, ਬਲਵੀਰ ਸਿੰਘ ਆਦਿ ਉਚੇਚੇ ਤੌਰ ਤੇ ਖੇਡ ਮੇਲੇ ਦਾ ਅਨੰਦ ਮਾਨਣ ਅਤੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਵਾਸਤੇ ਪਹੁੰਚੇ ਹੋਏ ਸਨ, ਜਿਸ ਬਦਲੇ ਪ੍ਰਬੰਧਕ ਇਨ੍ਹਾਂ ਸਾਰਿਆਂ ਦਾ ਧੰਨਵਾਦ ਵੀਂ ਕਰਦੇ ਹਨ | ਜਿਨ੍ਹਾਂ ਵੀਰਾਂ ਦੇ ਨਾਮ ਨਾ ਜਾਨਣ ਦੀ ਵਜ੍ਹਾ ਕਾਰਨ ਨਹੀਂ ਲਿਖੇ ਜਾਂ ਸਕੇ ਉਨ੍ਹਾਂ ਕੋਲੋਂ ਅਸੀਂ ਖਿਮਾ ਦੇ ਜਾਚਕ ਹਾਂ, ਉਮੀਦ ਹੈ ਕਿ ਤੁਸੀਂ ਮਹਿਸੂਸ ਨਹੀਂ ਕਰੋਗੇ | ਇੱਕ ਵਾਰੀ ਫਿਰ ਫਰਾਂਸ ਦੇ ਸਮੂੰਹ ਕਲੱਬਾ ਦਾ, ਦਰਸ਼ਕਾਂ ਦਾ, ਅਤੇ ਫੈਡਰੇਸ਼ਨ ਦੇ ਮੈਂਬਰਾਂ ਸਾਹਿਤ ਪ੍ਰਮੋਟਰਾਂ, ਰੈਫਰੀਆਂ, ਕੁਮੈਂਟਰਾਂ, ਲੰਗਰ ਲਗਾਉਣ ਵਾਲਿਆਂ, ਖਾਣ ਪੀਣ ਦੇ ਸਟਾਲ ਅਤੇ ਲਾਈਵ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕਰਕੇ ਸਾਡੇ ਟੂਰਨਾਮੈਂਟ ਨੂੰ ਸਫਲ ਬਣਾਇਆ |





