*ਭਾਜਪਾ ਮੰਡਲ ਹਾਜੀਪੁਰ ਦੀ ਮੀਟਿੰਗ,ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੋਣ ਦਾ ਦਾਅਵਾ*

Uncategorized
Spread the love

ਤਲਵਾਡ਼ਾ,14 ਅਗਸਤ (ਦੀਪਕ ਠਾਕੁਰ)-ਭਾਜਪਾ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਨੀਤੀਆਂ ਬਣਾਉਣ ਸਮੇਂ ਹਰ ਵਰਗ ਦਾ ਖ਼ਿਆਲ ਰੱਖਿਆ ਹੈ। ਇਹ ਦਾਅਵਾ ਵਿਧਾਨ ਸਭਾ ਹਲ਼ਕਾ ਮੁਕੇਰੀਆਂ ਇੰਚਾਰਜ ਜੰਗੀ ਲਾਲ ਮਹਾਜਨ ਨੇ ਹਾਜੀਪੁਰ ਵਿਖੇ ਭਾਜਪਾ ਦੀ ਮੀਟਿੰਗ ਦੌਰਾਨ ਕੀਤਾ। ਸ਼੍ਰੀ ਮਹਾਜਨ ਨੇ ਕਿਹਾ ਕਿ ਜਨ ਧੰਨ, ਉਜਵਲਾ, ਆਯੂਸ਼ਮਾਨ, ਕਿਸਾਨ ਸਨਮਾਨ ਨਿਧੀ, ਕਿਸਾਨ ਬੀਮਾ ਆਦਿ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਸੋਚ ਦਾ ਪ੍ਰਤੀਕ ਹਨ, ਜੋ ਸਮਾਜ ਦੇ ਹਰ ਵਰਗ ਲਈ ਲਾਹੇਵੰਦ ਸਿੱਧ ਹੋਈਆਂ ਹਨ। ਪੰਜਾਬ ਕਾਰਜ਼ਕਾਰਨੀ ਮੈਂਬਰ ਜ਼ਿਲ੍ਹਾ ਮੁਕੇਰੀਆਂ ਪ੍ਰਧਾਨ ਸੰਦੀਪ ਮਿਨਹਾਸ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਰਾਮ ਮੰਦਰ ਵਿਚ ਸ਼ਰਧਾ ਰੱਖਣ ਵਾਲੇ ਰਾਮ ਭਗਤਾਂ ਦੀ ਇੱਛਿਆ ਨੂੰ ਮੋਦੀ ਸਰਕਾਰ ਨੇ ਪੂਰਾ ਕੀਤਾ ਹੈ। ਜੰਮੂ ਤੇ ਕਸ਼ਮੀਰ ‘ਚ ਧਾਰਾ 370 ਹਟਾ ਕੇ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇਡ਼ ਮਾਰੀ, ਜੋ ਆਖਦੇ ਸਨ ਕਿ ਧਾਰਾ ਹਟਾਉਣ ’ਤੇ ਪ੍ਰਦੇਸ਼ ‘ਚ ਤਿਰੰਗਾ ਉਠਾਉਣ ਵਾਲਾ ਕੋਈ ਨਹੀਂ ਬਚੇਗਾ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਮੰਡਲ ਹਾਜੀਪੁਰ ਪ੍ਰਧਾਨ ਅਨਿਲ ਵਸ਼ਿਸ਼ਟ, ਜ਼ਿਲ੍ਹਾ ਮੈਡੀਕਲ ਸੈੱਲ ਪ੍ਰਧਾਨ ਪ੍ਰਦੀਪ ਕਟੌਚ, ਮੰਡਲ ਉਪ ਪ੍ਰਧਾਨ ਰਮਨ ਸ਼ਰਮਾ, ਮੰਡਲ ਸਕੱਤਰ ਸੁਭਾਸ਼ ਚੌਧਰੀ, ਐਨਜੀਓ ਸੈੱਲ ਮੰਡਲ ਪ੍ਰਧਾਨ ਅਕਸ਼ੇ ਠਾਕੁਰ, ਮੰਡਲ ਯੁਵਾ ਮੋਰਚਾ ਪ੍ਰਧਾਨ ਅਸ਼ਵਨੀ ਚੌਧਰੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *