Skip to content
ਜਲੰਧਰ( ਦਾ ਮਿਰਰ ਪੰਜਾਬ)-ਜੇਡੀਏ ਵਲੋਂ ਕੁਝ ਦਿਨ ਪਹਿਲਾਂ ਕਠਾਰ ਤੋਂ ਸ਼ਾਮਚੁਰਾਸੀ ਰੋਡ (ਪਿੰਡ ਢੇਪੁਰ ਦੀ ਜਮੀਨ ਉੱਤੇ) ਬਣ ਰਹੀਆਂ ਨਜਾਇਜ ਦੁਕਾਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਉਕਤ ਦੁਕਾਨਾਂ ਦੀ ਫਿਰ ਤੋਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਕਠਾਰ ਤੋਂ ਸ਼ਾਮਚੁਰਾਸੀ ਰੋਡ (ਪਿੰਡ ਢੇਪੁਰ ਦੀ ਜਮੀਨ ਉੱਤੇ) ਤੇ ਨਜਾਇਜ਼ ਮਾਰਕੀਟ ਦੀ ਉਸਾਰੀ ਕੀਤੀ ਜਾ ਰਹੀ ਸੀ ।ਪੁੱਡਾ ਨੂੰ ਇਸ ਨਾਜਾਇਜ਼ ਮਾਰਕੀਟ ਦੇ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਮਗਰੋਂ ਪੁੱਡਾ ਨੇ ਇਸ ਮਾਰਕੀਟ ਨੂੰ ਡਿਚ ਮਸ਼ੀਨ ਨਾਲ ਢਹਿ ਢੇਰੀ ਕਰ ਦਿੱਤਾ ਸੀ। ਹੁਣ ਪਤਾ ਲੱਗਾ ਹੈ ਕਿ ਇਸ ਮਾਰਕੀਟ ਦੇ ਮਾਲਕ ਨੇ ਬਿਨ੍ਹਾਂ ਕਿਸੇ ਡਰ ਦੇ ਦੁਬਾਰਾ ਕਲੋਨੀ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਮਾਲਕ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਮੇਰੀ ਪੁੱਡਾ ਵਿਚ ਸੈਟਿੰਗ ਹੋ ਗਈ ਹੈ ਮੈਨੂੰ ਮਾਰਕੀਟ ਬਣਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ, ਇਹ ਕਹਿ ਕੇ ਮਾਲਕ ਵੱਲੋਂ ਦੁਕਾਨਾਂ ਭੋਲੇ ਭਾਲੇ ਲੋਕਾਂ ਨੂੰ ਭੇਜੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਉਕਤ ਮਾਰਕੀਟ ਦਾ ਮਾਲਕ ਲੱਖਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਿਹਾ ਹੈ।
*ਸਾਬਕਾ ਡੀ ਜੀ ਪੀ ਦਾ ਪੀਏ ਆਪਣੇ ਆਪ ਨੂੰ ਦਸਦਾ ਹੈ ਮਾਰਕੀਟ ਦਾ ਮਾਲਕ*
ਚਿਹਰੇ ਤੋਂ ਤੇਜ਼-ਤਰਾਰ ਦੱਸਣ ਵਾਲਾ ਉਕਤ ਦੁਕਾਨਾਂ ਦਾ ਮਾਲਕ ਆਪਣੇ ਆਪ ਨੂੰ ਸਾਬਕਾ ਡੀ ਜੀ ਪੀ ਦਾ ਪੀਏ ਕਹਿੰਦਾ ਹੈ। ਇਸ ਨੇ ਆਪਣੇ ਦਫ਼ਤਰ ਅਤੇ ਘਰ ਵਿਚ ਵੱਡੀਆਂ-ਵੱਡੀਆਂ ਤਸਵੀਰਾਂ ਸਾਬਕਾ ਡੀ ਜੀ ਪੀ ਸਾਹਿਬ ਦੀਆਂ ਲਗਾਈਆਂ ਹੋਈਆਂ ਹਨ। ਜਦੋਂ ਵੀ ਕਿਸੇ ਵਿਅਕਤੀ ਨਾਲ ਗੱਲਬਾਤ ਕਰਦਾ ਹੈ ਤਾਂ ਰੋਹਬ ਪਾਉਂਦਾ ਹੋਇਆ ਕਹਿੰਦਾ ਹੈ ਕਿ ਮੈਂ ਸਾਬਕਾ ਡੀ ਜੀ ਪੀ ਸਾਹਿਬ ਦਾ ਪੀਏ ਹਾਂ, ਜੋ ਨਜਾਇਜ਼ ਮਾਰਕੀਟ ਬਣਾਈ ਗਈ ਹੈ ਉਹ ਵੀ ਸਾਬਕਾ ਡੀ ਜੀ ਪੀ ਸਾਹਿਬ ਦੀ ਹੈ। ਇਸੇ ਸਬੰਧ ਵਿੱਚ ਸਾਬਕਾ ਡੀਜੀਪੀ ਜੇਲਾਂ ਨਾਲ ਉਹਨਾਂ ਦੇ ਮੋਬਾਇਲ ਨੰਬਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਰਾਬਤਾ ਨਹੀਂ ਤਾਂ ਹੋ ਸਕਿਆ।
Website Design and Developed by OJSS IT Consultancy, +91 7889260252,www.ojssindia.in