ਕਪੂਰਥਲਾ (ਦਾ ਮਿਰਰ ਪੰਜਾਬ)-ਸਮੁੱਚੇ ਮਸੀਹੀ ਭਾਈਚਾਰੇ ਨੂੰ ਇੱਕਜੁੱਟ ਕਰਨ ਦੇ ਮਕਸਦ ਨਾਲ ਦੇਸ਼ ਦੇ ਸਾਰੇ ਪਾਸਟਰਾਂ ਤੇ ਕਲੀਸੀਆਂ ਦੇ ਮੁਖੀਆਂ ਨੂੰ ਇਕਮੰਚ ’ਤੇ ਲਿਆਉਂਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਦੇ 700 ਕਲੀਸੀਆਂ ਦੇ ਮੁਖੀਆਂ ਦੀ ਹਾਜ਼ਰੀ ਵਿਚ ਬੁੱਧਵਾਰ ਨੂੰ ਦਾ ਓਪਨ ਡੋਰ ਚਰਚ ਖੋਜੇਵਾਲ ਦੀ ਧਰਤੀ ’ਤੇ ਚੀਫ ਪਾਸਟਰ ਹਰਪ੍ਰੀਤ ਦਿਓਲ ਦੀ ਅਗਵਾਈ ਹੇਠ ਪੈਂਤੀਕੋਸਟਲ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਲੱਖਾਂ ਪ੍ਰਭੂ ਪ੍ਰੇਮੀ ਵੀ ਇਸ ਮੌਕੇ ’ਤੇ ਗਵਾਹ ਬਣੇ। ਇਸ ਦੌਰਾਨ ਮੰਚ ਤੋਂ ਸਮਾਜ ਭਲਾਈ ਕੰਮਾਂ ਦੇ ਅਧੀਨ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀ ਅਤੇ ਬਜ਼ੁਰਗਾਂ ਨੂੰ ਸੰਭਾਲਣ ਦਾ ਜਿੰਮਾ ਚੁੱਕਣ ਦਾ ਐਲਾਨ ਵੀ ਕੀਤਾ ਗਿਆ। ਵਿਰਾਸਤੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੋਜੇਵਾਲ ਵਿਚ ਕਰੀਬ 35 ਏਕੜ ਵਿਚ ਬਣੇ ਵਿਸ਼ਾਲ ਪੰਡਾਲ ਵਿਖੇ ਮੌਜੂਦ ਲੱਖਾਂ ਦੀ ਗਿਣਤੀ ਵਿਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਪੀਸੀਪੀਸੀ ਦੇ ਚੇਅਰਮੈਨ ਕਮ ਚੀਫ ਪਾਸਟਰ ਹਰਪ੍ਰੀਤ ਦਿਓਲ ਨੇ ਸਮੁੱਚੇ ਮਸੀਹੀ ਭਾਈਚਾਰੇ ਨੂੰ ਏਕਤਾ ਦੇ ਸੂਤਰ ਵਿਚ ਬੰਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਮਸੀਹੀ ਸਮਾਜ ਇਕਜੁੱਟ ਨਹੀਂ ਹੋਵੇਗਾ ਉਨਾਂ ਚਿਰ ਉਨ੍ਹਾਂ ਦੀਆਂ ਸਮੱਸਿਆਵਾਂ ਖ਼ਤਮ ਨਹੀਂ ਹੋਣਗੀਆਂ। ਉਨ੍ਹਾਂ ਨੂੰ ਮੁਸ਼ਕਿਲਾਂ ਸਹਿਣ ਲਈ ਮਜ਼ਬੂਰ ਹੋਣਾ ਪਿਆ ਪਰ ਜਦੋਂ ਅਸੀਂ ਇਕਜੁੱਟ ਹੋ ਜਾਵਾਂਗੇ ਤਾਂ ਸਾਡੀਆਂ ਅੱਧੀਆਂ ਸਮੱਸਿਆਵਾਂ ਤਾਂ ਉਸੇ ਸਮੇਂ ਖ਼ਤਮ ਹੋ ਜਾਣਗੀਆਂ। ਪਾਸਟਰ ਦਿਓਲ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 74 ਸਾਲ ਹੋ ਗਏ ਹਨ ਪਰ ਕਿਸੇ ਨੇ ਪੈਂਤੀਕੋਸਟਲ ਦੀ ਬਾਂਹ ਨਹੀਂ ਫੜ੍ਹੀ ਹੁਣ ਮਸੀਹੀ ਸਮਾਜ ਨੂੰ ਇਕ ਪਲੇਟ ਫਾਰਮ ’ਤੇ ਲਿਆਉਂਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਆਉਂਣ ਵਾਲੇ ਦਿਨਾਂ ਵਿਚ ਦੇਸ਼ ਭਰ ਦੇ ਪਾਸਟਰਾਂ ਤੇ ਕਲੀਸੀਆਂ ਦੇ ਮੁਖੀਆਂ ਨੂੰ ਇਕ ਮੰਚ ’ਤੇ ਲਿਆਉਂਣ ਲਈ ਤਾਲਮੇਲ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਪਾਸਟਰ ਦਿਓਲ ਵੱਲੋਂ ਦੋਆਬਾ ਵਿਚ ਬਿਸ਼ਪ ਹਾਊਸ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਗਿਆ। ਜਿਸ ਨੂੰ ਪੰਡਾਲ ਵੱਲੋਂ ਜ਼ੋਰਦਾਰ ਸਮਰਥਨ ਦਿੱਤਾ ਗਿਆ। ਇਸ ’ਤੇ ਪਾਸਟਰ ਦਿਓਲ ਨੇ ਕਿਹਾ ਕਿ ਕਮੇਟੀ ਵੱਲੋਂ ਲੋਕ ਭਲਾਈ ਦੇ ਕੰਮ ਆਰੰਭ ਕੀਤੇ ਜਾਣਗੇ ਅਤੇ ਸਮਾਜਿਕ ਸਦਭਾਵਨਾਂ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਨਾਉਂਣ ਲਈ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਕੀਤਾ ਜਾਵੇਗਾ। ਇਸ ਮੌਕੇ ਪੀਸਪੀਸੀ ਨੂੰ ਸੈਂਕੜੇ ਪ੍ਰਚਾਰਕਾਂ ਤੇ ਪਾਸਟਰਾਂ ਨੇ ਆਪਣੀ ਹਮਾਇਤ ਦਿੱਤੀ। ਇਸ ਮੌਕੇ ਆਈ ਹੋਈ ਸੰਗਤ ਨੂੰ ਪਾਸਟਰ ਗੁਰਸ਼ਰਨ ਦਿਓਲ ਵੱਲੋਂ ਪ੍ਰਭੂ ਯਿਸ਼ੂ ਈਸਾ ਮਸੀਹ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਤੇ ਪੀਸੀਪੀਸੀ ਦੇ ਉਦਘਾਟਨ ਨਾਲ ਹੋਈ। ਵੱਖ-ਵੱਖ ਸਿਹਤ ਭਜਨ ਮੰਡਲੀਆਂ ਵੱਲੋਂ ਭਜਨ ਗਾ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਮਾਨੂਐਲ ਨਾਹਰ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਮੀਤ ਪ੍ਰਧਾਨ ਪੀਸੀਪੀਸੀ, ਪਾਸਟਰ ਲਖਵਿੰਦਰ ਮੱਟੂ ਹੁਸ਼ਿਆਰਪੁਰ ਸੈਕਟਰੀ ਪੀਸੀਪੀਸੀ, ਬਿਸ਼ਪ ਡੇਵਿਡ ਭਾਰਤੀ ਬਠਿੰਡਾ ਪੀਆਰਓ ਪੀਸੀਪੀਸੀ, ਪਾਸਟਰ ਦੀਪਕ ਅੰਮ੍ਰਿਤਸਰ ਸਲਾਹਕਾਰ ਪੀਸੀਪੀਸੀ, ਪਾਸਟਰ ਕਰਨ ਵਰਮਾ ਜਲੰਧਰ ਖ਼ਜਾਨਚੀ ਪੀਸੀਪੀਸੀ, ਪਾਸਟਰ ਕੁਲਦੀਪ ਮੈਥਿਊ ਫਿਰੋਜ਼ਪੁਰ ਮੈਂਬਰ ਪੀਸੀਪੀਸੀ, ਸੀਨੀਅਰ ਪਾਸਟਰ ਆਸਾਨ ਈਸਾ ਮਸੀਹ ਤਰਨਤਾਰਨ, ਮੁੱਖ ਸਲਾਹਕਾਰ ਪਾਸਟਰ ਜਨਕ ਇਬਰਾਹਿਮ ਲੁਧਿਆਣਾ, ਬਿਸ਼ਪ ਇਸਹਾਕ ਦਿੱਲੀ, ਬਿਸ਼ਪ ਪੋਲ ਇੰਦਰਜੀਤ ਖੋਖਰ ਲੁਧਿਆਣਾ, ਪਾਸਟਰ ਸੋਮ ਮਸੀਹ ਮੁਕਤਸਰ ਜ਼ਿਲ੍ਹਾ ਇੰਚਾਰਜ, ਪਾਸਟਰ ਸੈਮੂਅਲ ਸੋਨੀ ਜ਼ਿਲ੍ਹਾ ਮੀਡੀਆ ਇੰਚਾਰਜ ਅੰਮ੍ਰਿਤਸਰ, ਪਾਸਟਰ ਸੈਮੂਅਲ ਸੋਨੀ ਏਰੀਆ ਇੰਚਾਰਜ ਫਤਿਹਗੜ੍ਹ ਚੂੜ੍ਹੀਆਂ, ਪਾਸਟਰ ਮਨਜ਼ੂਰ ਮਸੀਹ ਬਟਾਲਾ ਏਰੀਆ ਇੰਚਾਰਜ, ਪਾਸਟਰ ਧਰਮਿੰਦਰ ਹੁਸ਼ਿਆਰਪੁਰ ਜ਼ਿਲ੍ਹਾ ਇੰਚਾਰਜ, ਪਾਸਟਰ ਜੱਜ ਭੱਟੀ ਫਿਰੋਜ਼ਪੁਰ ਜ਼ਿਲ੍ਹਾ ਇੰਚਾਰਜ, ਪਾਸਟਰ ਗੁਰਚਰਨ ਪਟਿਆਲਾ ਜ਼ਿਲ੍ਹਾ ਇੰਚਾਰਜ, ਪਾਸਟਰ ਅਮਰ ਚੰਦ ਏਰੀਆ ਇੰਚਾਰਜ ਹੁਸ਼ਿਆਰਪੁਰ, ਪਾਸਟਰ ਡੇਵਿਡ ਭੁਲੱਥ ਏਰੀਆ ਇੰਚਾਰਜ, ਪਾਸਟਰ ਸਟੈਂਡਲੀ ਘਾਰੂ ਜ਼ਿਲ੍ਹਾ ਇੰਚਾਰਜ ਲੁਧਿਆਣਾ, ਪਾਸਟਰ ਵਿਲੀਅਮ ਕਪੂਰਥਲਾ ਜ਼ਿਲ੍ਹਾ ਇੰਚਾਰਜ਼ ਆਦਿ ਹਾਜ਼ਰ ਸਨ।





