*ਜਲੰਧਰ ਨੌਰਥ ਵਿੱਚ ਆਮ ਆਦਮੀ ਪਾਰਟੀ ਨੂੰ ਲਗਾ ਵੱਡਾ ਝਟਕਾ-ਸੀਨੀਅਰ ਲੀਡਰ ਜੋਗਿੰਦਰ ਸ਼ਰਮਾ ਕਾਂਗਰਸ ਵਿੱਚ ਹੋਏ ਸ਼ਾਮਲ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ)-ਜਲੰਧਰ ਨੌਰਥ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲਗਾ ਹੈ, ਪਾਰਟੀ ਦੇ ਸੀਨੀਅਰ ਆਗੂ ਜੋਗਿੰਦਰ ਸ਼ਰਮਾ ਵਿਧਾਇਕ ਬਾਵਾ ਹੈਨਰੀ ਅਤੇ ਅਵਤਾਰ ਹੈਨਰੀ ਦੀ ਅਗਵਾਈ ਵਿਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਜੋਗਿੰਦਰ ਸ਼ਰਮਾ ਨਾਲ ਸੈਂਕੜੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ ਜਲੰਧਰ ਨੌਰਥ ਆਮ ਆਦਮੀ ਪਾਰਟੀ ਤੋਂ ਸ੍ਰੀ ਜੋਗਿੰਦਰ ਸ਼ਰਮਾ ਟਿਕਟ ਮੰਗ ਰਹੇ ਸਨ, ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿਚ ਕੰਮ ਕਰ ਰਹੇ ਸਨ। ਪਰ ਐਨ ਮੌਕੇ ਤੇ ਭਾਵੇਂ ਆਮ ਆਦਮੀ ਪਾਰਟੀ ਨੇ ਕਾਂਗਰਸੀ ਲੀਡਰ ਦਿਨੇਸ਼ ਢੱਲ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਉਹਨਾਂ ਨੂੰ ਜਲੰਧਰ ਨੌਰਥ ਤੋਂ ਉਮੀਦਵਾਰ ਐਲਾਨ ਦਿੱਤਾ ਸੀ। ਇਸ ਮੌਕੇ ਸ੍ਰੀ ਜੋਗਿੰਦਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੈ, ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਆਮ ਆਦਮੀ ਦੀ ਕੋਈ ਵੀ ਗੱਲ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਗਾਇਆ ਆਮ ਆਦਮੀ ਪਾਰਟੀ ਨੇ ਨੌਰਥ ਹਲਕੇ ਤੋਂ ਖਰੀਦੋ ਫਰੋਖਤ ਕਰਕੇ ਟਿਕਟ ਵੇਚੀ ਹੈ। ਉਨ੍ਹਾਂ ਕਿਹਾ ਕਿ ਬਾਵਾ ਹੈਨਰੀ ਨੂੰ ਉਹ ਵੱਡੀ ਪੱਧਰ ਤੇ ਨੌਰਥ ਹਲਕੇ ਤੋਂ ਜਤਾਉਣਗੇ।

Leave a Reply

Your email address will not be published. Required fields are marked *