*ਹਲ਼ਕਾ ਦਸੂਹਾ ਤੋਂ ਕੁੱਲ 15 ਉਮੀਦਵਾਰ ਨਾਮਜ਼ਦਗੀਆਂ ਭਰੀਆਂ, ਸਿਆਸੀ ਪਾਰਟੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਬਣਾਇਆ ਕਵਰਿੰਗ ਉਮੀਦਵਾਰ*

Uncategorized
Spread the love

ਤਲਵਾਡ਼ਾ, 1 ਫਰਵਰੀ (ਦੀਪਕ ਠਾਕੁਰ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੰਤਿਮ ਦਿਨ ਤੱਕ ਕੁੱਲ 15 ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਹਨ। ਰਿਟਰਨਿੰਗ ਅਫ਼ਸਰ ਦਸੂਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਕੁੱਲ 11 ਉਮੀਦਵਾਰਾਂ ਸਮੇਤ 4 ਅਜ਼ਾਦ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। ਕਾਂਗਰਸ ਪਾਰਟੀ ਵੱਲੋਂ ਮੌਜ਼ੂਦਾ ਵਿਧਾਇਕ ਅਰੁਣ ਡੋਗਰਾ ਨੇ ਜਦਕਿ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਭਰਾ ਅਵਿਨਾਸ਼ ਡੋਗਰਾ, ਅਕਾਲੀ ਬਸਪਾ ਗਠਜੋਡ਼ ਤੋਂ ਸੁਸ਼ੀਲ ਕੁਮਾਰ ਪਿੰਕੀ ਤੇ ਕਵਰਿੰਗ ਉਮੀਦਵਾਰ ਦੇ ਤੌਰਤੇ ਪਤਨੀ ਮੀਨਾ, ਭਾਜਪਾ ਤੋਂ ਰਘੁਨਾਥ ਸਿੰਘ ਰਾਣਾ ਤੇ ਕਵਰਿੰਗ ਉਮੀਦਵਾਰ ਵਜੋਂ ਪਤਨੀ ਪਰੋਮਿਲਾ ਰਾਣਾ ਅਤੇ ਆਪ ਤੋਂ ਕਰਮਵੀਰ ਘੁੰਮਣ ਤੇ ਕਵਰਿੰਗ ਉਮੀਦਵਾਰ ਵਜੋਂ ਪਤਨੀ ਪ੍ਰਭਜੋਤ ਕੌਰ ਧੁੱਗਾ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸੁਖਵਿੰਦਰ ਸਿੰਘ ਤੇ ਪੰਜਾਬ ਕਿਸਾਨ ਦਲ ਤੋਂ ਬੱਬੂ ਸਿੰਘ ਬਾਜ਼ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਮ ਲਾਲ ਸੰਧੂ, ਜਨਕ ਰਾਜ, ਲਖਬੀਰ ਸਿੰਘ ਤੇ ਜਨਕ ਰਾਜ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਭਰੇ ਹਨ।

Leave a Reply

Your email address will not be published. Required fields are marked *