*ਕੈਪਟਨ ਸੰਧੂ ਦੀ ਧੀ ਨੇ ਆਪਣੇ ਪਿਤਾ ਲਈ ਵਾਰਡ ਨੰਬਰ 02 ’ਚ ਘਰ-ਘਰ ਮੰਗੀਆਂ ਵੋਟਾਂ*

Uncategorized
Spread the love

ਮੁੱਲਾਂਪੁਰ ਦਾਖਾ 04 ਫਰਵਰੀ (ਦਾ ਮਿਰਰ ਪੰਜਾਬ) – ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਲਈ ਉਸਦੀ ਲਾਡਲੀ ਧੀ-ਰਾਣੀ ਨਿਹਚਲ ਸੰਧੂ ਨੇ ਅੱਜ ਵਾਰਡ ਨੰਬਰ 02 ਵਿੱਚ ਘਰ-ਘਰ ਜਾ ਕੇ ਵੋਟਾ ਦੀ ਮੰਗ ਕੀਤੀ। ਉਨ੍ਹਾਂ ਨਾਲ ਕਾਂਗਰਸ ਦੀ ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ, ਕੌਂਸਲਰ ਸ਼ੁਭਾਸ ਨਾਗਰ, ਕਾਂਗਰਸੀ ਆਗੂ ਈਸ਼ਵਰ ਕੁਮਾਰ ਕਾਲਾ ਅਤੇ ਹੋਰ ਵੀ ਮੌਜ਼ੂਦ ਸਨ।
ਨਿਹਚਲ ਸੰਧੂ ਨੇ ਕਿਹਾ ਕਿ ਕੋਵਿੰਡ –19 ਦੌਰਾਨ ਉਸਦੇ ਪਿਤਾ ਜੀ (ਕੈਪਟਨ ਸੰਧੂ) ਇਸ ਸ਼ਹਿਰ ਅੰਦਰ ਲੋੜਵੰਦ ਪਰਿਵਾਰਾਂ ਦੀ ਪਹਿਲ ਦੇ ਅਧਾਰ ’ਤੇ ਮੱਦਦ ਕਰਦੇ ਰਹੇ ਅਤੇ ਉਹ ਆਪਣੇ ਪਿਤਾ ਨੂੰ 5 ਮਹੀਨੇ ਤੱਕ ਘਰ ਆਉਣ ਲਈ ਉਡੀਕਦੇ ਰਹੇ। ਆਖਰ ਨੂੰ ਉਹ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ। ਪਰ ਉਹ ਹਲਕਾ ਦਾਖਾ ਤੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਵਿੱਚ ਜੁਟੇ ਰਹੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਐਂਤਕੀ ਉਸਦੇ ਪਿਤਾ ਜੀ ਨੂੰ ਜਰੂਰ ਮੌਕਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੇ ਅਧੂਰੇ ਰਹਿੰਦੇ ਹੋਰ ਵੀ ਵਿਕਾਸ ਕਾਰਜ ਹੋ ਸਕਣ।

Leave a Reply

Your email address will not be published. Required fields are marked *