*ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵਾਲਾ, ਸਤਾਰਵਾਂ ਸਲਾਨਾ ਕਬੱਡੀ ਟੂਰਨਾਮੈਂਟ, ਤਿੰਨ ਸਤੰਬਰ ਨੂੰ ਸ਼ਾਨੋ ਸ਼ੌਕਤ ਨਾਲ ਹੋਵੇਗਾ —–ਰਮਿੰਦਰ ਸਿੰਘ ਟਿੰਕਾ ਅਤੇ ਨਿੱਕਾ ਗੁਰਦਾਸਪੁਰ*

Uncategorized
Spread the love

ਪੈਰਿਸ 19 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਸੀਨੀਅਰ ਮੈਂਬਰਾਂ ਅਤੇ ਕਲੱਬ ਦੀ ਟੀਮ ਬਾਰੇ ਸਲਾਹਕਾਰ ਨਿੱਕਾ ਗੁਰਦਾਸ, ਰਮਿੰਦਰ ਸਿੰਘ ਟਿੰਕਾ, ਇੰਦੀ, ਹਨੀ, ਗੋਪੀ ਫਿਰੋਜਪੁਰੀਆ ਆਦਿ ਨੇ ਕਿਹਾ ਕਿ ਤਿੰਨ ਸਤੰਬਰ ਨੂੰ ਯੂਨਾਈਟਿਡ ਕਬੱਡੀ ਫੈਡਰੇਸ਼ਨ ਆਫ ਯੂਰਪ ਦੀ ਰਹਿਨੁਮਾਈ ਹੇਠ ਅਤੇ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਣ ਵਾਲਾ ਸਤਾਰਵਾਂ ਕਬੱਡੀ ਟੂਰਨਾਮੈਂਟ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਵੇਗਾ , ਜਿਸ ਵਿੱਚ ਚੋਟੀ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ | ਸਾਡੇ ਸਾਰਿਆਂ ਵੱਲੋਂ ਖੇਡ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਕਿ ਆਪ ਸਾਰੇ ਜਣੇ ਹੁੰਮ ਹੁਮਾ ਕੇ ਖੇਡ ਮੈਦਾਨ ਵਿੱਚ ਪਹੁੰਚੋ ਅਤੇ ਰੌਣਕ ਵਧਾ ਕੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਜਰੂਰ ਕਰੋ ਜੀ | ਬਾਕੀ ਗਰਾਉਂਡ ਵਿੱਚ ਸਕਿਉਰਿਟੀ ਅਤੇ ਖਾਣ ਪੀਣ ਦਾ ਪੂਰਾ ਪੂਰਾ ਪ੍ਰਬੰਧ ਹੋਵੇਗਾ | 

 

Leave a Reply

Your email address will not be published. Required fields are marked *