*ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਪਹੁੰਚੀ ਆਦਮਪੁਰ, ਹਜ਼ਾਰਾਂ ਲੋਕਾਂ ਨੇ ਸਵਾਗਤ ਕੀਤਾ*

देश पंजाब
Spread the love

ਆਦਮਪੁਰ( ਜਸਪਾਲ ਕੈਂਥ )- ਬਹੁਜਨ ਸਮਾਜ ਪਾਰਟੀ ਵੱਲੋਂ ਦਿੱਲੀ ਦੇ ਤੁਗਲਕਾਬਾਦ ਤੋਂ ਕੱਢੀ ਜਾ ਰਹੀ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਅੱਜ ਐਤਵਾਰ ਨੂੰ ਵਿਧਾਨਸਭਾ ਹਲਕਾ ਆਦਮਪੁਰ ਪਹੁੰਚੀ। ਇਸ ਦੌਰਾਨ ਆਦਮਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਯਾਤਰਾ ਦਾ ਸਵਾਗਤ ਕੀਤਾ। ਇਸ ਦੌਰਾਨ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ ਤੇ ਰਾਜਸਭਾ ਮੈਂਬਰ ਰਾਮਜੀ ਗੌਤਮ, ਕੇਂਦਰੀ ਇੰਚਾਰਜ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਲੋਕਾਂ ਨੂੰ 2027 ਵਿੱਚ ਪੰਜਾਬ ਵਿੱਚ ਬੇਗਮਪੁਰਾ ਰਾਜ ਦੀ ਸਥਾਪਨਾ ਲਈ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ।

ਇਸ ਦੌਰਾਨ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਤੇ ਸੰਤ ਬਲਵੰਤ ਸਿੰਘ ਡੀਂਗਰੀਆਂ ਵਾਲੇ ਵੀ ਵਿਸ਼ੇਸ਼ ਤੌਰ ‘ਤੇ ਲੋਕਾਂ ਨੂੰ ਅਸ਼ੀਰਵਾਦ ਦੇਣ ਪਹੁੰਚੇ। ਇਸ ਮੌਕੇ ਬਸਪਾ ਦੇ ਕੇਂਦਰੀ ਮੁੱਖ ਇੰਚਾਰਜ ਰਾਮਜੀ ਗੌਤਮ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਕੇਂਦਰ ਤੇ ਪੰਜਾਬ ਵਿੱਚ ਬਣੀਆਂ ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਲੋਕ ਵਿਰੋਧੀ ਰਹੀਆਂ ਹਨ। ਸਿਰਫ ਬਸਪਾ ਹੀ ਲੋਕਾਂ ਨੂੰ ਮਾੜੇ ਸਿਸਟਮ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਲਈ ਲੋਕ 2027 ਵਿੱਚ ਬਸਪਾ ਦਾ ਸਾਥ ਦੇਣ ਤੇ ਗੁਰੂਆਂ ਦੀ ਸੋਚ ਵਾਲੇ ਬਰਾਬਰੀ, ਭਾਈਚਾਰੇ ਤੇ ਖੁਸ਼ਹਾਲੀ ਵਾਲੇ ਪ੍ਰਬੰਧ ਦੀ ਸਥਾਪਨਾ ਕਰਨ। ਇਸ ਮੌਕੇ ਵਿਪੁਲ ਕੁਮਾਰ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਦਿੱਲੀ ਦੀ ਆਪ ਸਰਕਾਰ ਵੇਲੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰੂ ਘਰ ਤੋੜਿਆ ਗਿਆ। ਇਸ ਮਾਮਲੇ ‘ਤੇ ਕਾਂਗਰਸ ਤੇ ਅਕਾਲੀ ਦਲ ਵੀ ਚੁੱਪ ਰਹੇ। ਇਸਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਗੁਰੂਆਂ ਦੀ ਸੋਚ ਮੁਤਾਬਕ ਸਾਰੇ ਵਰਗਾਂ ਦੇ ਭਲੇ ਵਾਲੇ ਪ੍ਰਬੰਧ ਦੀ ਸਥਾਪਨਾ ਲਈ ਬਸਪਾ ਦਾ ਸਾਥ ਦੇਣ। ਇਨ੍ਹਾਂ ਸਮਾਗਮਾਂ ਨੂੰ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਅਤੇ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਬਸਪਾ ਆਗੂ ਬਲਦੇਵ ਸਿੰਘ ਖੋਜਕੀਪੁਰ, ਮਦਨ ਮੱਦੀ ਕੌਂਸਲਰ, ਹਰਜਿੰਦਰ ਬਿੱਲਾ ਮਹਿਮਦਪੁਰ, ਬੂਟਾ ਸਿੰਘ ਪਤਾਰਾ, ਸੂਰਤੀ ਲਾਲ, ਸੁਖਵਿੰਦਰ ਚੁਖਿਆਰਾ, ਰਾਕੇਸ਼ ਬੱਗਾ, ਜਸਵੀਰ ਸਿੰਘ ਪੰਡੋਰੀ, ਮਾਸਟਰ ਰਾਮ ਲੁਭਾਇਆ, ਸੁਖਦੇਵ ਬਿਆਸ ਪਿੰਡ, ਕਾਲਾ ਚੁੰਬਰ, ਸੁੱਖਾ ਉਦੇਸੀਆਂ, ਬੰਤ ਜੈਤੇਵਾਲੀ, ਬਲਜੀਤ ਸਿੰਘ, ਸੋਹਣ ਲਾਲ ਜੱਸੀ, ਜੀਵਨ ਸਰਪੰਚ, ਡਾ. ਭੁਪਿੰਦਰ, ਮਨਜਿੰਦਰ ਕੌਰ ਨਿੱਝਰ, ਜਸਵੀਰ ਕੌਰ ਸੇਮੀ, ਵਿਜੇ ਵਡਿਆਣਾ, ਬਖਸ਼ੀ ਰਾਮ, ਨਿੰਦੀ ਨੰਗਲ ਸਲਾਲਾ, ਗੁਰਚਰਨ ਜਖਮੀ, ਦਲਵੀਰ ਕੌਰ, ਅਵਤਾਰ ਕਡਿਆਣਾ, ਜੋਗਿੰਦਰ ਪਾਲ, ਆਸ਼ਾ ਨੰਦ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *